post

Jasbeer Singh

(Chief Editor)

Latest update

150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਹੋਇਆ ਸੌਦਾ

post-img

150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਹੋਇਆ ਸੌਦਾ ਜਲੰਧਰ : ਨਟਵਰ ਲਾਲ ਦੀ ਠੱਗੀ ਦੇ ਕਿੱਸੇ ਕਿਸੇ ਨੂੰ ਭੁੱਲੇ ਨਹੀਂ ਹੋਣੇ ਜਿਸ ਨੇ ਤਿੰਨ ਵਾਰ ਤਾਜ ਮਹਿਲ ਤੇ ਦੋ ਵਾਰ ਲਾਲ ਕਿਲ੍ਹਾ ਵੇਚ ਦਿੱਤਾ ਸੀ। ਹੁਣ ਲੁਧਿਆਣੇ ਦੇ ਇਹੋ ਜਿਹੇ ਨਟਵਰ ਲਾਲ ਦਾ ਪਤਾ ਲੱਗਾ ਹੈ ਜਿਸ ਨੇ ਜਲੰਧਰ ਦੇ ਆਦਰਸ਼ ਨਗਰ ਸਥਿਤ 150 ਸਾਲ ਪੁਰਾਣੇ ਗੋਲਕਨਾਥ ਚਰਚ ਦਾ ਪੰਜ ਕਰੋੜ ਰੁਪਏ ਦਾ ਬਿਆਨਾ ਲੈ ਕੇ ਸੌਦਾ ਕਰ ਦਿੱਤਾ। ਦੋ ਦਿਨ ਬਾਅਦ ਚਰਚ ਦੀ ਜ਼ਮੀਨ ਦੀ ਰਜਿਸਟਰੀ ਹੋਣ ਵਾਲੀ ਸੀ ਪਰ ਇਸ ਤੋਂ ਪਹਿਲਾਂ ਯੂਨਾਈਟਡ ਚਰਚ ਆਫ ਨਾਰਥ ਇੰਡੀਆ ਟਰੱਸਟ ਦੇ ਅਹੁਦੇਦਾਰਾਂ ਨੂੰ ਇਸ ਠੱਗੀ ਦਾ ਪਤਾ ਲੱਗ ਗਿਆ। ਅਹੁਦੇਦਾਰਾਂ ਨੇ ਬਗ਼ੈਰ ਦੇਰ ਕੀਤੇ ਇਸ ਜਲੰਧਰ ਦੇ ਤਹਿਸੀਲਦਾਰ-1, ਐੱਸਡੀਐੱਮ, ਡੀਸੀ ਤੇ ਸੀਪੀ ਕੋਲ ਇਸ ਦੀ ਸ਼ਿਕਾਇਤ ਕੀਤੀ। ਫਿਲਹਾਲ ਤਹਿਸੀਲਦਾਰ ਤੇ ਡੀਸੀ ਨੇ ਚਰਚ ਦੀ ਜ਼ਮੀਨ ਦੀ ਰਜਿਸਟਰੀ ’ਤੇ ਰੋਕ ਲਗਾ ਦਿੱਤੀ ਹੈ। ਓਧਰ ਇਹ ਗੱਲ ਪਤਾ ਲੱਗਣ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਵੱਡੀ ਗਿਣਤੀ ’ਚ ਲੋਕ ਆਦਰਸ਼ ਨਗਰ ਚਰਚ ਦੇ ਬਾਹਰ ਪੁੱਜ ਗਏ। ਟਰੱਸਟ ਦੇ ਸਕੱਤਰ ਅਮਿਤ ਕੇ. ਪ੍ਰਕਾਸ਼ ਨੇ ਦੱਸਿਆ ਕਿ ਪਿਛਲੇ ਮੰਗਲਾਵਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਜਲੰਧਰ ਦੇ ਆਦਰਸ਼ ਨਗਰ ਸਥਿਤ ਇਤਿਹਾਸਕ ਗੋਲਕਨਾਥ ਚਰਚ ਦੀ ਦੋ ਦਿਨਾਂ ’ਚ ਰਜਿਸਟਰੀ ਹੋਣ ਵਾਲੀ ਹੈ। ਉਨ੍ਹਾਂ ਕੋਲ ਚਰਚ ਦੀ 24 ਕਨਾਲ ਤੋਂ ਵੱਧ ਜ਼ਮੀਨ ਲਈ ਲਏ ਗਏ ਪੰਜ ਕਰੋੜ ਰੁਪਏ ’ਚ ਬਿਆਨੇ ਦੀ ਕਾਪੀ ਪੁੱਜ ਗਈ। ਇਸ ਤੋਂ ਪਤਾ ਲੱਗਾ ਕਿ ਲੁਧਿਆਣੇ ਦੇ ਈਸਾ ਨਗਰ ਦੇ ਰਹਿਣ ਵਾਲੇ ਜਾਰਡਨ ਮਸੀਹ ਨਾਂ ਦੇ ਵਿਅਕਤੀ ਨੇ ਜਲੰਧਰ ਦੇ ਦੇ ਲਾਡੋਵਾਲੀ ਰੋਡ ਦੇ ਰਹਿਣ ਵਾਲੇ ਬਾਬਾ ਦੱਤ ਨਾਂ ਦੇ ਵਿਅਕਤੀ ਨਾਲ ਚਰਚ ਦਾ ਸੌਦਾ ਕਰ ਲਿਆ ਹੈ। ਉਨ੍ਹਾਂ ਫੌਰੀ ਤੌਰ ’ਤੇ ਜਲੰਧਰ ਆ ਕੇ ਤਹਿਸੀਲਾਦਰ-1 ਮਨਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤੇ ਚਰਚ ਦੀ ਜਮ਼ੀਨ ਦੀ ਰਜਿਸਟਰੀ ’ਤੇ ਰੋਕ ਲਗਵਈ। ਇਸ ਤੋਂ ਬਾਅਦ ਐੱਸਡੀਐੱਮ ਤੇ ਡੀਸੀ ਡਾ. ਅਗਰਵਾਲ ਕੋਲ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਜਾਰਡਨ ਮਸੀਹ ਖ਼ਿਲਾਫ਼ ਕੇਸ ਦਰਜ ਕਰਨ ਲਈ ਪੁਲਿਸ ਕਮਿਸ਼ਰ ਸਵਪਨ ਸ਼ਰਮਾ ਨੂੰ ਵੀ ਸ਼ਿਕਾਇਤ ਕੀਤੀ ਗਈ। ਹਾਲਾਂਕਿ ਅਜੇ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ।

Related Post