post

Jasbeer Singh

(Chief Editor)

Punjab

ਕਰਜ਼ੇ ਤੋਂ ਦੁਖੀ ਕਿਸਾਨ ਕੀਤੀ ਗੋਲੀ ਮਾਰ ਖੁਦਕੁਸ਼ੀ

post-img

ਕਰਜ਼ੇ ਤੋਂ ਦੁਖੀ ਕਿਸਾਨ ਕੀਤੀ ਗੋਲੀ ਮਾਰ ਖੁਦਕੁਸ਼ੀ ਬਠਿੰਡਾ, 4 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਬਠਿੰਡਾ ਦੇ ਪਿੰਡ ਮਹਿਮਾ ਸਰਕਾਰੀ ਦੇ ਕਿਸਾਨ ਗੁਰਸਾਹਿਬ ਸਿੰਘ ਨੇ ਕਰਜ਼ੇ ਤੋਂ ਦੁਖੀ ਆ ਕੇ ਆਪਣੀ ਹੀ ਲਾਇਸੈਂਸੀ ਬੰਦੂਕ ਨਾਲ ਗੋਲੀ ਮਾਰ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਖੁਦਕੁਸ਼ੀ ਕਰਨ ਵਾਲਾ ਕਿਸਾਨ ਖੇਤੀਬਾੜੀ ਦਾ ਕੰਮ ਕਰਦਾ ਸੀ। ਦੋ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਮ੍ਰਿਤਕ ਕਿਸਾਨ ਗੁਰਸਾਹਿਬ ਸਿੰਘ ਦੇ ਪਿਤਾ ਮੇਜਰ ਸਿੰਘ ਦੇ ਪੁਲਸ ਨੂੰ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਕਿਹੜੇ ਵਿਅਕਤੀਆਂ ਵਿਰੁੱਧ ਕੀਤਾ ਗਿਆ ਹੈ ਕੇਸ ਦਰਜ ਪੁਲਸ ਅਧਿਕਾਰੀਆਂ ਦੇ ਦੱਸਣ ਮੁਤਾਬਕ ਥਾਣਾ ਨਹਿਆਵਾਲਾ ਵਿਖੇ ਖੁਦਕੁਸ਼ੀ ਕਰਨ ਵਾਲੇ ਜਿਸ ਕਿਸਾਨ ਦੇ ਪਿਤਾ ਮੇਜਰ ਸਿੰਘ ਦੇ ਬਿਆਨਾਂ ਤੇ ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਮੇਲ ਸਿੰਘ ਤੇ ਇੰਦਰਜੀਤ ਸਿੰਘ ਸ਼ਾਮਲ ਹਨ। ਦੋਹਾਂ ਵਿਰੁੱਧ ਧਾਰਾ 106 (3), (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੀ ਹੈ ਸਮੁੱਚੇ ਮਾਮਲਾ ਕਿਸਾਨ ਗੁਰਸਾਹਿਬ ਸਿੰਘ ਜਿਸ ਵਲੋਂ ਬੱਚਿਆਂ ਨੂੰ ਵਿਦੇਸ਼ ਭੇਜਣ ਅਤੇ ਕੁੜੀ ਦਾ ਵਿਆਹ ਕਰਨ ਲਈ ਕਰਜ਼ਾ ਲਿਆ ਗਿਆ ਸੀ ਪਰ ਹਾਲੇ ਤੱਕ ਨਾ ਮੋੜੇ ਜਾਣ ਦੇ ਚਲਦਿਆਂ ਹੀ ਪਿੰਡ ਦੇ ਗਿਆਨ ਚੰਦ ਦੇ ਦੱਸਣ ਅਨੁਸਾਰ ਗੁਰਮੇਲ ਸਿੰਘ ਨਾਲ ਤਾਲਮੇਲ ਹੋਇਆ ਤੇ ਆਪਣੇ ਹੀ ਇਕ ਸਾਥੀ ਇੰਦਰਜੀਤ ਸਿੰਘ ਦੀ ਮਦਦ ਨਾਲ ਗੁਰਸਾਹਿਬ ਸਿੰਘ ਨੂੰ 3 ਕਰੋੜ ਦਾ ਕਰਜਾ ਦੁਆਉਣ ਦਾ ਭਰੋਸਾ ਦਿੱਤਾ ਤੇ ਉਸ ਬਦਲੇ 10 ਲੱਖ ਰੁਪਏ ਕਮਿਸ਼ਨ ਲੈਣ ਦੀ ਗੱਲ ਵੀ ਆਖੀ ਪਰ ਕਈ ਮਹੀਨਿਆਂ ਬਾਅਦ ਵੀ ਕਰਜ਼ਾ ਤਾਂ ਨਹੀਂ ਮਿਲਿਆ ਪਰ ਕਰਜ਼ਾ ਦੁਆਉਣ ਬਦਲੇ ਜੋ ਲੱਖਾਂ ਰੁਪਏ ਦੇਣੇ ਸਨ ਉਹ ਜ਼ਰੂਰ ਲੋਨ ਦੁਆਉਣ ਵਾਲੇ ਲਈ ਜਾਣ ਵਾਲੀ ਕਮਿਸ਼ਨ ਦੇ ਤੌਰ ਤੇ ਲੈ ਲਏ ਗਏ। ਜਿਸ ਤੋਂ ਤੰਗ ਆ ਗੁਰਸਾਹਿਬ ਸਿੰਘ ਨੇ ਖੁਦਕੁਸ਼ੀ ਦਾ ਰਾਹ ਅਖਤਿਆਰ ਕੀਤਾ।

Related Post