
ਦੀਪਾ ਕਰਮਾਕਰ ਨੇ ਰਚਿਆ ਇਤਿਹਾਸ, ਏਸ਼ਿਆਈ ਸੀਨੀਅਰ ਚੈਂਪੀਅਨਸ਼ਿਪ ’ਚ ਜਿੱਤਿਆ ਗੋਲਡ
- by Aaksh News
- May 29, 2024

ਭਾਰਤੀ ਜਿਮਨਾਸਟ ਦੀਪਾ ਕਰਮਾਕਰ ਐਤਵਾਰ ਨੂੰ ਇੱਥੇ ਮਹਿਲਾ ਵਾਲਟ ਈਵੈਂਟ ਵਿਚ ਪੀਲਾ ਤਗਮਾ ਪ੍ਰਾਪਤ ਕਰ ਏਸ਼ਿਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਗਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਜਿਮਨਾਸਟ ਬਣ ਗਈ। ਦੀਪਾ (30 ਸਾਲਾ) ਨੇ ਪ੍ਰਤੀਯੋਗਿਤਾ ਦੇ ਆਖਰੀ ਦਿਨ ਵਾਲਟ ਫਾਈਨਲ ਵਿਚ 13.566 ਦਾ ਔਸਤ ਸਕੋਰ ਬਣਾਇਆ। ਭਾਰਤੀ ਜਿਮਨਾਸਟ ਦੀਪਾ ਕਰਮਾਕਰ ਐਤਵਾਰ ਨੂੰ ਇੱਥੇ ਮਹਿਲਾ ਵਾਲਟ ਈਵੈਂਟ ਵਿਚ ਪੀਲਾ ਤਗਮਾ ਪ੍ਰਾਪਤ ਕਰ ਏਸ਼ਿਆਈ ਸੀਨੀਅਰ ਚੈਂਪੀਅਨਸ਼ਿਪ ਵਿਚ ਸੋਨ ਤਗਮੇ ਜਿੱਤਣ ਵਾਲੀ ਦੇਸ਼ ਦੀ ਪਹਿਲੀ ਜਿਮਨਾਸਟ ਬਣ ਗਈ। ਦੀਪਾ (30 ਸਾਲਾ) ਨੇ ਪ੍ਰਤੀਯੋਗਿਤਾ ਦੇ ਆਖਰੀ ਦਿਨ ਵਾਲਟ ਫਾਈਨਲ ਵਿਚ 13.566 ਦਾ ਔਸਤ ਸਕੋਰ ਬਣਾਇਆ। ਉੱਤਰ ਕੋਰੀਆ ਦੀ ਕਿਮ ਸੋਨ ਹਿਆਂਗ (13.466) ਤੇ ਜੋ ਕਿਓਂਗ ਬਿਓਲ (12.966) ਨੇ ਕ੍ਰਮਵਾਰ ਚਾਂਦੀ ਤੇ ਕਾਂਸਾ ਤਗਮਾ ਜਿੱਤਿਆ। ਰਿਓ ਓਲੰਪਿਕ 2016 ਵਿਚ ਵਾਲਟ ਫਾਈਨਲ ਵਿਚ ਚੌਥੇ ਸਥਾਨ ’ਤੇ ਰਹੀ ਦੀਪਾ ਨੇ 2015 ਗੇੜ ਵਿਚ ਇਸੇ ਈਵੈਂਟ ਵਿਚ ਕਾਂਸਾ ਤਗਮਾ ਜਿੱਤਿਆ ਸੀ। ਆਸ਼ੀਸ਼ ਕੁਮਾਰ ਨੇ 2015 ਏਸ਼ਿਆਈ ਚੈਂਪੀਅਨਸ਼ਿਪ ਵਿਚ ਨਿੱਜੀ ਫਲੋਰ ਐਕਸਰਸਾਈਜ਼ ਵਿਚ ਕਾਂਸਾ ਤਗਮਾ ਜਿੱਤਿਆ ਸੀ। ਪ੍ਰਣਤੀ ਨਾਇਕ ਨੇ ਵੀ 2019 ਤੇ 2022 ਗੇੜ ਵਿਚ ਵਾਲਟ ਈਵੈਂਟ ਵਿਚ ਕਾਂਸਾ ਤਗਮਾ ਪ੍ਰਾਪਤ ਕੀਤਾ ਸੀ। ਡੋਪਿੰਗ ਉਲੰਘਣ ਦੇ ਕਾਰਨ 21 ਮਹੀਨੇ ਦੇ ਮੁਅਤੱਲੀ ਦੇ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੈ।