
ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਤੋ਼ ਬਾਅਦ ਪਈ ਹੱਥਾਂ ਪੈਰਾਂ ਦੀ
- by Jasbeer Singh
- June 13, 2025

ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀ ਧਮਕੀ ਤੋ਼ ਬਾਅਦ ਪਈ ਹੱਥਾਂ ਪੈਰਾਂ ਦੀ ਅੰਮ੍ਰਿਤਸਰ, 13 ਜੂਨ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਅੰਮ੍ਰਿਤਸਰ ਵਿਖੇ ਸੋਸ਼ਲ ਮੀਡੀਆ ਇਨਫਲੂਐਂਸਰ ਵਜੋਂ ਜਾਣੀ ਜਾਂਦੀ ਦੀਪਿਕਾ ਨੇ ਦੱਸਿਆ ਕਿ ਉਸਨੂੰ ਸੋਸ਼ਲ ਮੀਡੀਆ ਤੇ ਪਾਏ ਜਾਂਦੇ ਕੰਟੈਂਟ ਦੇ ਚਲਦਿਆਂ ਹੁਣ ਉਸਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸਦੇ ਚਲਦਿਆਂ ਦੀਪਕਾ ਨੇ ਸੁਰੱਖਿਆ ਦੀ ਮੰਗ ਕੀਤੀ ਹੈ। ਦੀਪਿਕਾ ਨੇ ਕੀਤੀ ਅਸ਼ਲੀਲ ਕੰਟੈਂਟ ਤੋਂ ਤੌਬਾ ਪੰਜਾਬ ਦੀ ਵਸਨੀਕ ਦੇ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਨੇ ਜ਼ਿਥੇ ਇਕ ਪਾਸੇ ਉਸਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਉਥੇ ਦੂਸਰੇ ਪਾਸੇ ਹਾਲ ਹੀ ਵਿਚ ਹੋਏ ਕੰਚਨ ਕੁਮਾਰੀ ਕਮਲ ਕੌਰ ਭਾਬੀ ਦੇ ਕਤਲ ਤੋਂ ਬਾਅਦ ਤੌਬਾ ਕਰ ਲਈ ਹੈ ਕਿ ਉਹ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਨਹੀਂ ਪਾਵੇਗੀ ਤੇ ਉਸਨੇ ਪੁਰਾਣਾ ਤੇ ਅਸ਼ਲੀਲ ਕੰਟੈਂਟ ਡਲੀਟ ਕਰਦਿਆਂ ਨਵਾਂ ਕੰਟੈਂਟ ਪਾਉਣਾ ਸ਼ੁਰੂ ਕਰ ਦਿੱਤਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.