

ਦਿੱਲੀ ਯੂਨੀਵਰਸਿਟੀ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ। ਗ੍ਰੈਜੂਏਸ਼ਨ ਲਈ ਦਾਖਲਾ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਡੀਯੂ ਪ੍ਰਸ਼ਾਸਨ ਨੇ ਅੱਜ ਦੱਸਿਆ ਕਿ ਇਸ ਸਾਲ ਵੀ ਦਾਖਲੇ ਕਾਮਨ ਸੀਟ ਐਲੋਕੇਸ਼ਨ ਸਿਸਟਮ (ਸੀਐੱਸਏਐੱਸ) ਪੋਰਟਲ ਰਾਹੀਂ ਹੀ ਕੀਤੇ ਜਾਣਗੇ। ਦਾਖਲਾ ਪ੍ਰਕਿਰਿਆ ਦੋ ਪੜਾਵਾਂ ਵਿੱਚ ਪੂਰੀ ਕੀਤੀ ਜਾਵੇਗੀ। ਡੀਯੂ ਦੇ 69 ਕਾਲਜਾਂ ਲਈ 71 ਹਜ਼ਾਰ ਤੋਂ ਵੱਧ ਸੀਟਾਂ ਲਈ ਦਾਖਲੇ ਕੀਤੇ ਜਾ ਰਹੇ ਹਨ। ਪਹਿਲੇ ਪੜਾਅ ਵਿੱਚ ਵਿਦਿਆਰਥੀ ਸੀਐੱਸਏਸੀ ਪੋਰਟਲ ’ਤੇ ਰਜਿਸਟਰ ਕਰ ਸਕਦੇ ਹਨ। ਪਹਿਲਾ ਪੜਾਅ ਹੁਣੇ ਸ਼ੁਰੂ ਹੋਇਆ ਹੈ ਜਿਸ ਤਹਿਤ ਵਿਦਿਆਰਥੀ ਪ੍ਰਾਇਮਰੀ ਜਾਣਕਾਰੀ ਅਤੇ 12ਵੀਂ ਦੇ ਅੰਕ ਭਰ ਸਕਦੇ ਹਨ। ਇਸ ਵਾਰ ਉਨ੍ਹਾਂ ਵਿਦਿਆਰਥਣਾਂ ਨੂੰ ਵਿਸ਼ੇਸ਼ ਕੋਟੇ ਤਹਿਤ ਦਾਖ਼ਲਾ ਦਿੱਤਾ ਜਾਵੇਗਾ ਜੋ ਆਪਣੇ ਮਾਪਿਆਂ ਦੀਆਂ ਇਕਲੌਤੀਆਂ ਧੀਆਂ ਹਨ।