
ਸੌਦਾ ਸਾਧ ਦੇ ਸਾਬਕਾ ਗੰਨਮੈਨ ਨੂੰ ਨੌਕਰੀ `ਤੇ ਬਹਾਲ ਕਰਨ ਦੀ ਮੰਗ
- by Jasbeer Singh
- November 22, 2024

ਸੌਦਾ ਸਾਧ ਦੇ ਸਾਬਕਾ ਗੰਨਮੈਨ ਨੂੰ ਨੌਕਰੀ `ਤੇ ਬਹਾਲ ਕਰਨ ਦੀ ਮੰਗ ਚੰਡੀਗੜ੍ਹ : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਚ ਬਣੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੌਦਾ ਸਾਧ ਦੇ ਮੁਖੀ ਗੁਰਮੀਤ ਸਿੰਘ ਦੇ ਸੁਰੱਖਿਆ ਮੁਲਾਜ਼ਮ ਰਹੇ ਸਾਬਕਾ ਗੰਨਮੈਨ ਸਬ ਦਿਲ ਸਿੰਘ ਦੀ ਨੌਕਰੀ `ਤੇ ਬਹਾਲ ਕਰਨ ਦੀ ਮੰਗ `ਤੇ ਸੁਣਵਾਈ 21 ਜਨਵਰੀ ਨੂੰ ਤੈਅ ਕੀਤੀ ਗਈ ਹੈ । ਹਾਈਕੋਰਟ `ਚ ਸਿੰਘ ਨੇ ਦਾਇਰ ਆਪਣੀ ਪਟੀਸ਼ਨ `ਚ ਕਿਹਾ ਹੈ ਕਿ ਉਹ ਸੌਦਾ ਸਾਧ ਦਾ ਮੁਖੀ ਦੇ ਗੰਨਮੈਨ ਰਿਹਾ ਹੈ ਅਤੇ ਸੀ ਰਣਜੀਤ ਸਿੰਘ ਕਤਲ ਕੇਸ ਵਿੱਚ ਉਮਰ ਕੈਦ ਹੋਈ ਸੀ ਪਰ ਹਾਈ ਕੋਰਟ ਨੇ ਉਸ ਦੀ ਅਪੀਲ `ਤੇ ਸੁਣਵਾਈ ਕਰਦਿਆਂ ਉਸ ਨੂੰ ਬਰੀ ਕਰ ਦਿੱਤਾ । ਉਨ੍ਹਾਂ ਕਿਹਾ ਕਿ ਜਦੋਂ ਹਾਈ ਕੋਰਟ ਉਸ ਨੂੰ ਬਰੀ ਕਰ ਚੁੱਕਿਆ ਤਾਂ ਉਸ ਨੂੰ ਨੌਕਰੀ ’ਚ ਦੁਬਾਰਾ ਬਹਾਲ ਕੀਤਾ ਜਾਣਾ ਚਾਹੀਦਾ ਹੈ । ਪਟੀਸ਼ਨ `ਤੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਕਿਹਾ ਕਿ ਹਾਈਕੋਰਟ ਨੇ ਉਸ ਨੂੰ ਤਕਨੀਕੀ ਆਧਾਰ `ਤੇ ਬਰੀ ਕਰ ਦਿੱਤਾ ਹੈ, ਸਰਕਾਰ ਨੇ ਕਿਹਾ ਕਿ ਉਸ ਨੇ ਪੰਜਾਬ ਪੁਲਿਸ ਦਾ ਵੀ ਨਾਮ ਵੀ ਖ਼ਰਾਬ ਕੀਤਾ ਹੈ, ਇਸ ਲਈ ਉਸ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ।ਪੰਜਾਬ ਸਰਕਾਰ ਦੇ ਦੋਸ਼ਾਂ `ਤੇ ਪਟੀਸ਼ਨਰ ਨੇ ਕਿਹਾ ਕਿ ਹਾਈ ਕੋਰਟ ਨੇ ਉਸ ਨੂੰ ਬਰੀ ਕਰਦਿਆਂ ਸਪੱਸ਼ਟ ਕਿਹਾ ਸੀ ਕਿ ਉਸ ਵਿਰੁੱਧ ਕੋਈ ਸਬੂਤ ਨਹੀਂ ਹੈ, ਇਸ ਲਈ ਉਸ ਨੂੰ ਬੇਕਸੂਰ ਕਰਾਰ ਦੇਣ ਤੋਂ ਬਾਅਦ ਸਰਕਾਰ ਹੁਣ ਉਸ ਨੂੰ ਬਹਾਲ ਕਰਨ ਤੋਂ ਕਿਵੇਂ ਇਨਕਾਰ ਕਰ ਸਕਦੀ ਹੈ । ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਮਾਮਲੇ `ਚ ਬਹਿਸ ਲਈ ਸੁਣਵਾਈ 21 ਜਨਵਰੀ ਤੱਕ ਮੁਲਤਵੀ ਕਰ ਦਿੱਤੀ ।