
ਫਸਲਾਂ ਦੇ ਖਰੀਦ ਪ੍ਰਬੰਧਾਂ ਲਈ ਕੈਬਨਿਟ ਮੰਤਰੀਆਂ ਦੀ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਅੱਗੇ ਰੱਖੀਆਂ ਆੜਤੀਆਂ ਦੀਆਂ ਮੰਗਾ -
- by Jasbeer Singh
- June 27, 2025

ਫਸਲਾਂ ਦੇ ਖਰੀਦ ਪ੍ਰਬੰਧਾਂ ਲਈ ਕੈਬਨਿਟ ਮੰਤਰੀਆਂ ਦੀ ਕਮੇਟੀ ਦੇ ਚੇਅਰਮੈਨ ਤੇ ਮੈਂਬਰ ਅੱਗੇ ਰੱਖੀਆਂ ਆੜਤੀਆਂ ਦੀਆਂ ਮੰਗਾ -ਪ੍ਰਧਾਨ ਜਸਵਿੰਦਰ ਰਾਣਾ ਪਟਿਆਲਾ, 27 ਜੂਨ : ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਐਸੋਸੀਏਸ਼ਨ ਦੇ ਵਫਦ ਨੇ ਪੰਜਾਬ ਸਰਕਾਰ ਵੱਲੋਂ ਫਸਲਾਂ ਦੀ ਖਰੀਦ ਲਈ ਬਣਾਈ ਕਮੇਟੀ ਦੇ ਚੇਅਰਮੈਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁਡੀਆਂ ਤੇ ਕਮੇਟੀ ਮੈਂਬਰ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੋ ਕਿ ਆੜਤੀ ਐਸੋਸੀਏਸਨ ਪੰਜਾਬ ਦੇ ਚੇਅਰਮੈਨ ਵੀ ਹਨ ਨੂੰ ਮੰਗ ਪੱਤਰ ਦੇ ਕੇ ਵਿਸਥਾਰ ਨਾਲ ਆੜ੍ਹਤੀਆਂ ਦੀ ਮੰਗਾਂ ਬਾਰੇ ਜਾਣੂ ਕਰਵਾਇਆ । ਪੰਜਾਬ ਪ੍ਰਧਾਨ ਜਸਵਿੰਦਰ ਸਿੰਘ ਰਾਣਾਂ ਤੇ ਸਾਥੀਆਂ ਨੇ ਮੰਡੀਆਂ ਵਿੱਚ ਕੰਮ ਕਰਦੀ ਲੇਬਰ ਦੇ ਰੇਟਾਂ ਵਿੱਚ ਵਾਧਾ ਕਰਨ,ਸਟੈਕਿੰਗ ਦਾ ਰੇਟ ਫਿਕਸ ਕਰਨ ,ਮੰਡੀ ਐਕਟ ਵਿੱਚ ਢਾਈ ਫੀਸਦੀ ਤੱਕ ਆੜਤ ਵਾਲੇ ਲਫਜ ਦੀ ਸੋਧ ਕਰਨ,ਦੁਕਾਨਾਂ ਪਲਾਟਾਂ ਤੇ ਲਗਾਏ ਵਿਆਜ ਤੇ ਪਨਲਟੀਆਂ ਦਾ ਯਕਮੁਸਤ ਨਿਪਟਾਰਾ ਕਰਨ,ਤੋਂ ਇਲਾਵਾ ਕਣਕ ਵਿੱਚ ਲੇਟ ਲਿਫਟਿੰਗ ਕਰਕੇ ਆੜਤੀਆਂ ਤੋਂ ਮੰਗੀ ਜਾਂਦੀ ਸਾਰਟੇਜ ਤੇ ਮੰਡੀਆ ਵਿੱਚ ਕਣਕ ਦੀ ਢੋਆ ਢੁਆਈ ਦੇ ਠੇਕੇਦਾਰਾਂ ਵੱਲੋਂ ਕੀਤੀ ਆੜਤੀਆਂ ਦੀ ਲੁੱਟ ਬਾਰੇ ਖੁੱਲ ਕੇ ਚਰਚਾ ਕੀਤੀ । ਪ੍ਰਧਾਨ ਜਸਵਿੰਦਰ ਸਿੰਘ ਰਾਣਾਂ ਵੱਲੋਂ ਵਾਰ ਵਾਰ ਲੇਬਰ ਦੇ ਰੇਟ 25 ਫੀਸਦੀ ਵਧਾਉਣ ਤੇ ਜ਼ੋਰ ਦਿੱਤਾ ਗਿਆ। ਉਪਰੋਕਤ ਮੰਗਾਂ ਤੋਂ ਚੇਅਰਮੈਨ ਖੁੱਡੀਆਂ ਸਾਹਿਬ ਤੇ ਮੈਂਬਰ ਭੁੱਲਰ ਸਾਹਿਬ ਨੇ ਆੜਤੀ ਐਸੋਸੀਏਸਨ ਦੇ ਆਗੂਆਂ ਨੂੰ ਭਰੋਸਾ ਦਿੱਤਾ ਤੇ ਕਿਹਾ ਕੇ ਅਗਲੀ ਕਮੇਟੀ ਦੀ ਮੀਟਿੰਗ ਵਿੱਚ ਵਿਚਾਰ ਕੇ ਇਹ ਸਾਰੇ ਮਸਲੇ ਹੱਲ ਕੀਤੇ ਜਾਣਗੇ ਤੇ ਜੀਰੀ ਸੀਜਨ ਤੋਂ ਪਹਿਲਾਂ ਆੜਤੀ ਵਰਗ ਦੇ ਸਾਰੇ ਪੈਂਡਿੰਗ ਕੰਮ ਪਹਿਲ ਦੇ ਅਧਾਰ ਤੇ ਹੋਣਗੇ । ਤਾਂ ਜੋ ਜੀਰੀ ਦੀ ਖਰੀਦ ਨਿਰਵਿਘਨ ਚੱਲ ਸਕੇ। ਪ੍ਰਧਾਨ ਜਸਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਇਤਿਹਾਸਕ ਕਦਮ ਚੁੱਕਦੇ ਹੋਏ ਕਮੇਟੀ ਦਾ ਗਠਨ ਕੀਤਾ ਗਿਆ ਹੈ, ਇਸ ਨਾਲ ਫਸਲਾਂ ਦੀ ਖਰੀਦ ਸੁਚਾਰੂ ਢੰਗ ਨਾਲ ਹੋ ਸਕੇਗੀ। ਇਸ ਮੀਟਿੰਗ ਵਿੱਚ ਪ੍ਰਧਾਨ ਜਸਵਿੰੰਦਰ ਸਿੰਘ ਰਾਣਾ ਤੇ ਚੇਅਰਮੈਨ ਲਾਲਜੀਤ ਸਿੰਘ ਭੁੱਲਰ ਤੋਂ ਇਲਾਵਾ ਪੰਜਾਬ ਦੇ ਜਨਰਲ ਸਕੱਤਰ ਪੁਨੀਤ ਜੈਨ ਸੀਨੀਅਰ ਮੀਤ ਪ੍ਰਧਾਨ ਇੰਜੀ: ਸਤਵਿੰਦਰ ਸਿੰਘ ਸੈਣੀਂ, ਕੁਲਵਿੰਦਰ ਸਿੰਘ ਗਿੱਲ ਮੋਗਾ ,ਅਰਵਿੰਦਰ ਪਾਲ ਸਿੰਘ ਵਿੱਕੀ ਮਾਛੀਵਾੜਾ, ਸ਼ੁਸੀਲ ਮਿੱਤਲ ਜੀ ਵੀ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.