
ਨਸਾ ਕਰਨ ਵਾਲੇ ਨਾਲ ਨਫਰਤ ਨਾ ਕਰੀਏ ਸਗੋਂ ਉਹਨਾਂ ਦੀ ਨਸਾ ਛੱਡਣ ਵਿੱਚ ਮਦਦ ਕਰਨ ਲਈ ਅੱਗੇ ਆਈਏ : ਬਾਜਵਾ, ਭਲਵਾਨ, ਗਰੇਵਾ
- by Jasbeer Singh
- June 27, 2025

ਨਸਾ ਕਰਨ ਵਾਲੇ ਨਾਲ ਨਫਰਤ ਨਾ ਕਰੀਏ ਸਗੋਂ ਉਹਨਾਂ ਦੀ ਨਸਾ ਛੱਡਣ ਵਿੱਚ ਮਦਦ ਕਰਨ ਲਈ ਅੱਗੇ ਆਈਏ : ਬਾਜਵਾ, ਭਲਵਾਨ, ਗਰੇਵਾਲ , ਮਨਚੰਦਾ ਪਟਿਆਲਾ, 27 ਜੂਨ ਸਮਾਜ ਸੇਵੀ ਸੰਸਥਾਵਾਂ ਯੂਥ ਫੈਡਰੇਸਨ ਆਫ ਇੰਡੀਆ, ਪਾਵਰ ਹਾਊਸ ਯੂਥ ਕਲੱਬ, ਯੁਵਕ ਸੇਵਾਵਾਂ ਕਲੱਬ ਦੀਪ ਨਗਰ, ਜਿਲ੍ਹਾ ਸਾਂਝ ਕੇਂਦਰ ਪਟਿਆਲਾ, ਪੰਜਾਬ ਰੈਡ ਕਰਾਸ ਨਸਾ ਪੀੜਤਾਂ ਲਈ ਏਕੀਕਿ੍ਰਤ ਮੁੜ ਵਸੇਬਾ ਕੇਂਦਰ ਪਟਿਆਲਾ ਵਲੋਂ ਸਰਕਾਰੀ ਆਈਂ ਟੀ ਆਈਂ ਲੜਕੀਆਂ ਵਿਖੇ ਪਿ੍ਰੰਸੀਪਲ ਮਨਮੋਹਨ ਸਿੰਘ ਦੇ ਸਹਿਯੋਗ ਡੀ ਆਈ ਜੀ ਪਟਿਆਲਾ ਰੇਂਜ ਡਾਕਟਰ ਨਾਨਕ ਸਿੰਘ, ਐਸ ਐਸ ਪੀ ਪਟਿਆਲਾ ਵਰੁਣ ਸਰਮਾ, ਐਸ ਪੀ ਹੈਡਕੁਆਰਟਰ -ਕਮ- ਕਮਾਊਨਟੀ ਅਫਸਰ ਵੈਭਵ ਚੋਧਰੀ ਦੀ ਸਰਪ੍ਰਸਤੀ ਹੇਠ ਪਟਿਆਲਾ ਵਿਖੇ ਨਸ਼ੇ ਦੀ ਨਜਾਇਜ ਦੁਰਵਰਤੋਂ ਅਤੇ ਨਸਾ ਤਸਕਰੀ ਵਿਰੁੱਧ ਅੰਤਰਰਾਸਟਰੀ ਨਸ਼ਾ ਵਿਰੋਧੀ ਦਿਵਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜਿਲ੍ਹਾ ਸਾਂਝ ਕੇਂਦਰ ਪਟਿਆਲਾ ਅਤੇ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਸ ਿਰਕਤ ਕੀਤੀ, ਪ੍ਰੋਗਰਾਮ ਦੀ ਪ੍ਰਧਾਨਗੀ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਮੈਬਰ ਨਸ਼ਾ ਮੁਕਤ ਭਾਰਤ ਅਭਿਆਨ ਨੇ ਕੀਤੀ। ਇਸ ਮੌਕੇ ਸਰਕਾਰੀ ਆਈਂ ਟੀ ਆਈ ਲੜਕੀਆਂ ਦੇ ਵਾਇਸ ਪਿ੍ਰੰਸੀਪਲ ਆਸੀਮਾ ਗੋਇਲ ਨੇ ਸਾਰੇ ਆਏਂ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਮੌਕੇ ਵਿਸੇਸ ਤੌਰ ਤੇ ਐਸ ਆਈ ਪ੍ਰਦੀਪ ਕੁਮਾਰ ਇੰਚਾਰਜ ਸਾਂਝ ਕੇਂਦਰ ਸਿਟੀ 1 , ਰਾਸਟਰਪਤੀ ਪੁਲਿਸ ਮੈਡਲ ਵਿਜੇਤਾ ਐਸ ਆਈ ਜਸਪਾਲ ਸਿੰਘ ਇੰਚਾਰਜ ਸਾਂਝ ਕੇਂਦਰ ਸਦਰ ਪਟਿਆਲਾ, ਐਸ ਆਈ ਜਸਵੰਤ ਕੁਮਾਰ ਇੰਚਾਰਜ ਸਾਂਝ ਕੇਂਦਰ ਸਿਟੀ 2, ਪਰਮਿੰਦਰ ਕੌਰ ਮਨਚੰਦਾ ਪ੍ਰੋਜੈਕਟ ਡਾਇਰੈਕਟਰ ਪੰਜਾਬ ਰੈਡ ਕਰਾਸ ਨਸਾ ਪੀੜਤਾਂ ਲਈ ਏਕੀਕਿ੍ਰਤ ਮੁੜ ਵਸੇਬਾ ਕੇਂਦਰ ਪਟਿਆਲਾ, ਸਟੇਟ ਐਵਾਰਡੀ ਰੁਪਿੰਦਰ ਕੌਰ,ਉਪਕਾਰ ਸਿੰਘ ਪ੍ਰਧਾਨ ਗਿਆਨ ਜੋਤੀ ਐਜੂਕੇਸਨ ਸੁਸਾਇਟੀ,ਰੁਦਰਪ੍ਰਤਾਪ ਸਿੰਘ, ਹਰਮਨਜੀਤ ਸਿੰਘ ਰੰਧਾਵਾ, ਲੱਕੀ ਹਰਦਾਸਪੁਰ, ਭਿੰਦਰ ਜਲਵੇੜਾ ਤੋਂ ਇਲਾਵਾ ਸਰਕਾਰੀ ਆਈਂ ਟੀ ਆਈ ਲੜਕੀਆਂ ਦੇ ਸਟਾਫ ਮਨਦੀਪ ਕੌਰ, ਏਕਮਪ੍ਰੀਤ ਕੋਰ, ਮਨੀਸਾ ਰਾਣੀ, ਡਿੰਪਲ, ਰਿਤਿਕਾ ਸਰਮਾ, ਸੁਖਬੀਰ ਕੌਰ, ਰਾਜਵੀਰ ਕੌਰ, ਮੀਨਾਕਸੀ ਭੱਲਾ ਨੇ ਵੀ ਸ ਿਰਕਤ ਕੀਤੀ।ਇਸ ਮੌਕੇ ਸੁਖਜਿੰਦਰ ਸਿੰਘ ਅਤੇ ਪਰਮਿੰਦਰ ਭਲਵਾਨ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸੇ ਕਰਨ ਵਾਲਾ ਹਰ ਵਿਅਕਤੀ ਸੁਰੂ ਵਿੱਚ ਆਪਣੇ ਆਪ ਨੂੰ ਲੁਕਾਉਂਦਾ ਹੈ , ਫਿਰ ਉਸਦਾ ਪਰਿਵਾਰ ਵੀ ਇਸ ਨੂੰ ਲੁਕਾਉਣ ਦੀ ਕੋਸ਼ਿਸ ਕਰਦਾ ਹੈ। ਕਿਉਂ ਕਿ ਉਹ ਜਾਣਦੇ ਹਨ ਕਿ ਨਸ਼ਾ ਲੈਣ ਵਾਲੇ ਨੂੰ ਲੋਕ ਨਫਰਤ ਕਰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਨਸਾ ਕਰਨ ਵਾਲਿਆਂ ਨੂੰ ਨਫਰਤ ਨਾ ਕਰੀਏ, ਸਗੋਂ ਉਨ੍ਹਾਂ ਦੀ ਨਸਾ ਛੱਡਣ ਵਿੱਚ ਮੱਦਦ ਕਰੀਏ । ਜੇਕਰ ਤੁਸੀਂ ਕਿਸੇ ਨੂੰ ਨਸੇ ਵਿੱਚ ਜਾਣ ਤੋਂ ਰੋਕ ਲਿਆ ਜਾਂ ਨਸਾ ਕਰਦੇ ਵਿਅਕਤੀ ਨੂੰ ਇਲਾਜ ਲਈ ਸਿਹਤ ਕੇਂਦਰ ਲਿਜਾ ਕੇ ਇਲਾਜ ਕਰਵਾ ਦਿੱਤਾ ਤਾਂ ਸਮਝੋ ਤੁਸੀਂ ਕਿਸੇ ਦੀ ਜਾਨ ਬਚਾ ਲਈ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਨਸੇ ਦੀ ਆਦਤ ਨਾ ਸਿਰਫ ਉਨ੍ਹਾਂ ਦੇ ਸਰੀਰ ਅਤੇ ਦਿਮਾਗ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਸਗੋਂ ਉਨ੍ਹਾਂ ਦੇ ਉੱਜਵਲ ਭਵਿੱਖ ਨੂੰ ਵੀ ਖਤਮ ਕਰ ਦਿੰਦੀ ਹੈ। ਇਸ ਲਈ ਸਾਨੂੰ ਨਸ ਿਆਂ ਨੂੰ ਸਖਤੀ ਨਾਲ ‘ਨਹੀਂ ਕਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਜਾਗਰੂਕਤਾ ਫੈਲਾ ਕੇ ਆਪਣੀਆਂ ਜ ਿੰਦਗੀਆਂ ਦੇ ਨਾਲ-ਨਾਲ ਆਪਣੇ ਪਿਆਰਿਆਂ ਦੀਆਂ ਜਾਨਾਂ ਵੀ ਬਚਾਉਣੀਆਂ ਚਾਹੀਦੀਆਂ ਹਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਨੇ ਦੱਸਿਆ ਕਿ ਨਸ ਿਆਂ ਤੋਂ ਸਾਡੀ ਯੁਵਾ ਪੀੜ੍ਹੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਨਸਾ ਇੱਕ ਮਿੱਠਾ ਜਹਿਰ ਹੈ ਜਿਸ ਨਾਲ ਸਰੀਰ ਵਿਚ ਕੁੱਝ ਸਮੇਂ ਲਈ ਤਾਂ ਚੁੰਸਤੀ ਆ ਜਾਂਦੀ ਹੈ ਪਰ ਇਹ ਹੌਲੀ-ਹੌਲੀ ਸਰੀਰ ਦੇ ਅੰਦਰੂਨੀ ਅੰਗਾਂ ਨੂੰ ਖਤਮ ਕਰ ਰਿਹਾ ਹੁੰਦਾ ਹੈ, ਨਸ ਿਆਂ ਦੇ ਕਾਰਣ ਕੈਂਸਰ,ਦਿਲ ਦੀ ਬਿਮਾਰੀ,ਦਿਮਾਗ ਦੀ ਨਾੜੀ ਦਾ ਫੱਟਣਾ, ਗੁਰਦੇ ਖਰਾਬ ਹੋਣਾ, ਏਡਜ, ਪੀਲੀਆ ਆਦਿ ਵਰਗੀਆਂ ਭਿਆਨਕ ਬਿਮਾਰੀਆਂ ਨਸਾ ਕਰਨ ਵਾਲਿਆਂ ਨੂੰ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਨਸਾ ਜਿਥੇ ਸਾਡੀ ਬੁੱਧੀ ਦਾ ਨਾਸ ਕਰਕੇ ਸਦਾਚਾਰਕ ਤੋਰ ਤੇ ਮਨੁਖ ਨੂੰ ਨੀਵਾਂ ਰੱਖਦੇ ਹਨ, ਉਥੇ ਸਰੀਰਿਕ ਤੌਰ ਤੇ ਵੀ ਕਾਫੀ ਨੁਕਸਾਨ ਪਹੁਚਾਉਂਦੇ ਹਨ। ਪ੍ਰੋਜੈਕਟ ਡਾਇਰੈਕਟਰ ਸਕੇਤ ਹਸਪਤਾਲ ਪਰਮਿੰਦਰ ਕੌਰ ਮਨਚੰਦਾ ਨੇ ਨਸ ਿਆਂ ਦੀਆਂ ਵੱਖ ਵੱਖ ਕਿਸਮਾਂ,ਨਸਾ ਲੱਗਣ ਦੇ ਕਾਰਨ ਵੱਖ-ਵੱਖ ਨਸੀਲੇ ਪਦਾਰਥਾਂ ਦੇ ਸਰੀਰ ਉਪਰ ਪੈਣ ਵਾਲੇ ਪ੍ਰਭਾਵਾਂ ਅਤੇ ਇਹਨਾਂ ਤੋਂ ਛੁਟਕਾਰੇ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਜਿਹੜੇ ਵਿਅਕਤੀ ਨਸ ਿਆਂ ਦੀ ਵਰਤੋਂ ਦੇ ਆਦੀ ਹੋ ਚੁੱਕੇ ਹਨ। ਉਨ੍ਹਾਂ ਦਾ ਨਸਾ ਛੁਡਵਾਉਣ ਲਈ ਅਤੇ ਇਲਾਜ ਲਈ ਨੇੜੇ ਦੀ ਸਿਹਤ ਸੰਸਥਾ / ਓਟ ਸੈਂਟਰ ਜਾਂ ਡਰੱਗ ਡੀ ਅਡਿਕਸਨ ਸੈਂਟਰ ਵਿੱਚ ਜਾਣਾ ਚਾਹੀਦਾ ਹੈ । ਇਸ ਮੌਕੇ ਪ੍ਰੋਗਰਾਮ ਦੇ ਅਖੀਰ ਵਿੱਚ ਨਸੇ ਨਾ ਕਰਨ, ਨਸੇ ਕਰਨ ਵਾਲਿਆਂ ਦੀ ਨਸਾ ਛੁਡਾਉਣ ਵਿੱਚ ਮੱਦਦ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸਹੁੰ ਵੀ ਚੁਕਾਈ ਗਈ ਅਤੇ ਯੂਥ ਆਗੂ ਰੂਦਰਪ੍ਰਤਾਪ ਸਿੰਘ ਵਲੋਂ ਡਰੱਗ ਫਰੀ ਵਲੱਡ ਕੈਲੋਫੋਰਨੀਆਂ ਵਲੋਂ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਕਿਤਾਬਾਂ ਵੰਡੀਆਂ ਗਈਆਂ ।
Related Post
Popular News
Hot Categories
Subscribe To Our Newsletter
No spam, notifications only about new products, updates.