
ਇਸਤਰੀ ਤੇ ਬਾਲ ਵਿਕਾਸ ਵਿਭਾਗ ਮਨਾਇਆ ਤ੍ਰਿਪੜੀ ਵਿਖੇ ਪੋਸ਼ਣ ਮਾਹ
- by Jasbeer Singh
- September 25, 2024

ਇਸਤਰੀ ਤੇ ਬਾਲ ਵਿਕਾਸ ਵਿਭਾਗ ਮਨਾਇਆ ਤ੍ਰਿਪੜੀ ਵਿਖੇ ਪੋਸ਼ਣ ਮਾਹ ਪਟਿਆਲਾ, 25 ਸਤੰਬਰ () :ਸ਼ਾਹੀ ਸ਼ਹਿਰ ਪਟਿਆਲਾ ਦੇ ਤ੍ਰਿਪੜੀ 2 ਵਿਖੇ ਅੱਜ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਪਟਿਆਲਾ ਅਰਬਨ ਦੇ ਪ੍ਰਾਜੈਕਟ ਅਫ਼ਸਰ ਪ੍ਰਦੀਪ ਗਿੱਲ ਦੀ ਅਗਵਾਈ ਹੇਠ ਪੋਸ਼ਣ ਮਾਹ ਮਨਾਇਆ ਗਿਆ। ਇਸ ਮੌਕੇ ਪੋਸ਼ਣ ਮਾਹ ਸਮਾਗਮ ਦੀ ਅਗਵਾਈ ਕਰਦਿਆਂ ਸੁਪਰਵਾਈਜਰ ਰਾਜ ਰਾਣੀ ਨੇ ਦੱਸਿਆ ਕਿ ਪੋਸ਼ਣ ਮਾਹ ਹਰ ਸਾਲ 1 ਸਤੰਬਰ ਤੋਂ 30 ਸਤੰਬਰ ਤੰਕ ਮਨਾਇਆ ਜਾਂਦਾ ਹੈ, ਜਿਸ ਦੌਰਾਨ ਆਂਗਣਵਾੜੀ ਸੈਂਟਰਾਂ ਵਿਚ ਆਂਗਣਵਾੜੀ ਵਰਕਰਜ ਤੇ ਹੈਲਪਰਜ ਵਲੋਂ ਆਂਗਣਵਾੜੀ ਲਾਭਪਾਤਰੀਆਂ ਨੂੰ ਪੋਸ਼ਣ ਸਬੰਧਤ ਜਾਣਕਾਰੀ ਦਿੱਤੀ ਜਾਂਦੀ ਹੈ। ਪੋਸ਼ਣ ਵਿਚ ਪੰਜ ਸੂਤਰਾਂ ਤੋਂ ਇਲਾਵਾ ਗਰਭਵਤੀ, ਨਰਸਿੰਗ ਮਾਵਾਂ ਤੇ ਜੀਰੋ ਤੋਂ 6 ਸਾਲ ਤੱਕ ਦੇ ਬੱਚਿਆਂ ਵਾਸਤੇ ਘੱਟ ਲਾਗਤ ਨਾਲ ਬਣੇ ਪੋਸ਼ਟਿਕ ਅਹਾਰਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਪੋਸ਼ਟਿਕ ਆਹਾਰ ਬਣਾ ਕੇ ਵੀ ਵਿਖਾਏ ਗਏ ਹਨ।ਸੁਪਰਵਾਈਜਰ ਰਾਜ ਰਾਣੀ ਨੇ ਦੱਸਿਆ ਕਿ ਇਸ ਮੌਕੇ ਗੋਦ ਭਰਾਈ ਰਸਮ ਵੀ ਕੀਤੀ ਗਈ। ਇਸ ਮੌਕੇ ਆਂਗਣਵਾੜੀ ਵਰਕਰਾਂ ਤੇਹੈਲਪਰਾਂ ਵਿਚ ਮਾਇਆ ਕੌਰ, ਮੰਜੂ ਬਾਲਾ, ਮੀਰਾ ਰਾਣੀ, ਮਨਜੀਤ ਕੌਰ, ਕਮਲੇਸ਼ ਰਾਣੀ, ਨੀਲਮ ਰਾਣੀ, ਬਲਵਿੰਦਰ ਕੌਰ, ਜਨਕ ਦੁਲਾਰੀ ਅਤੇ ਹੋਰ ਆਂਗਣਵਾੜੀ ਵਰਕਰਜ਼ਤੇ ਹੈਲਪਰਜ਼ ਵੀ ਸ਼ਾਮਲ ਸਨ।