post

Jasbeer Singh

(Chief Editor)

Punjab

ਡਿਪਟੀ ਕਮਿਸ਼ਨਰ ਲੁਧਿਆਣਾ ਕੀਤਾ ਤਿੰਨ ਨੰਬਰਦਾਰ ਨੂੰ ਬਰਖ਼ਾਸਤ

post-img

ਡਿਪਟੀ ਕਮਿਸ਼ਨਰ ਲੁਧਿਆਣਾ ਕੀਤਾ ਤਿੰਨ ਨੰਬਰਦਾਰ ਨੂੰ ਬਰਖ਼ਾਸਤ ਖੰਨਾ : ਡਿਪਟੀ ਕਮਿਸ਼ਨਰ ਲੁਧਿਆਣਾ ਨੇ ਤਿੰਨ ਨੰਬਰਦਾਰਾਂ ਨੂੰ ਇਸ ਲਈ ਬਰਖਾਸਤ ਕਰ ਦਿੱਤਾ ਕਿਉਂਕਿ ਉਨ੍ਹਾਂ ਵਲੋਂ ਆਪਣੇ ਹੀ ਪਿੰਡ ਦੇ ਇਕ ਵਿਅਕਤੀ ਦੀ ਗਲਤ ਸ਼ਨਾਖਤ ਕੀਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਕੁਲੈਕਟਰ (ਡੀਸੀ) ਸ਼ਾਕਸ਼਼ੀ ਸਾਹਨੀ ਵੱਲੋਂ ਮਿਤੀ 29 ਅਗਸਤ 2024 ਨੂੰ ਪੱਤਰ ਜਾਰੀ ਕਰਦੇ ਕਿਹਾ ਕਿ ਪਿੰਡ ਰਸੂਲੜਾ ਦੇ ਤਿੰਨ ਨੰਬਰਦਾਰਾਂ ਚਰਨ ਸਿੰਘ ਪੁੱਤਰ ਦਲੀਪ ਸਿੰਘ, ਸ਼ੇਰ ਸਿੰਘ ਪੁੱਤਰ ਅਜੀਤ ਸਿੰਘ ਤੇ ਰਾਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਨੇ ਇਕ ਮਾਮਲੇ ’ਚ ਸ਼ਿਕਾਇਤਕਰਤਾ ਜਸਵੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਰਸੂਲੜਾ ਦੇ ਦਾਦੇ ਦਾ ਨਾਮ ਅਜਮੇਰ ਸਿੰਘ ਪੁੱਤਰ ਗੁੱਲੀ ਉਰਫ ਬੁਲੀਆ ਜਾਅਲੀ, ਫ਼ਰਜ਼ੀ ਤੇ ਗ਼ਲਤ ਤਸਦੀਕ ਕੀਤਾ ਹੈ ਤੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਜਿਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਤਸਦੀਕਸ਼ੁਦਾ ਹਲਫ਼ੀਆ ਬਿਆਨ ਵੀ ਦਿੱਤੇ ਗਏ ਹਨ ਕਿ ਜਾਅਲੀ, ਫ਼ਰਜ਼ੀ ਤੇ ਗ਼ਲਤ ਕਰਨ ਕਰਕੇ ਪਿੰਡ ਦੇ ਹੋਰ ਵਿਅਕਤੀਆਂ ਸਮੇਤ ਉਨ੍ਹਾਂ ’ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਇੱਕ ਗੰਭੀਰ ਮਸਲਾ ਹੈ। ਡੀਸੀ ਨੇ ਕਿਹਾ ਕਿ ਉਕਤ ਤੱਥਾਂ ਨੂੰ ਦੇਖਦੇ ਹੋਏ ਉਹ ਇਸ ਨਤੀਜੇ ’ਤੇ ਪੁੱਜੇ ਹਨ ਕਿ ਨੰਬਰਦਾਰ ਪਿੰਡ ਦੇ ਇੱਕ ਜਿੰਮੇਵਾਰ ਤੇ ਮੋਹਤਬਰ ਵਿਅਕਤੀ ਹੁੰਦੇ ਹਨ ਤੇ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ ਹੁੰਦੇ ਹਨ। ਇਸ ਲਈ ਉਪ ਮੰਡਲ ਮੈਜਿਸਟਰੇਟ ਖੰਨਾ ਨੂੰ ਹੁਕਮ ਦਿੱਤੇ ਗਏ ਕਿ ਤਿੰਨੇ ਨੰਬਰਦਾਰਾਂ ਚਰਨ ਸਿੰਘ ਪੁੱਤਰ ਦਲੀਪ ਸਿੰਘ, ਸ਼ੇਰ ਸਿੰਘ ਪੁੱਤਰ ਅਜੀਤ ਸਿੰਘ ਤੇ ਰਾਜਿੰਦਰ ਸਿੰਘ ਪੁੱਤਰ ਸਰੂਪ ਸਿੰਘ ਪਿੰਡ ਰਸੂਲੜਾ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਂਦਾ ਹੈ, ਇੰਨ੍ਹਾਂ ਨੰਬਰਦਾਰਾਂ ਦੀਆਂ ਖ਼ਾਲੀ ਹੋਈਆਂ ਅਸਾਮੀਆਂ ਨੂੰ ਮੁਨਾਦੀ ਕਰਵਾ ਕੇ ਭਰਿਆ ਜਾਵੇ। ਇਸ ਸਬੰਧੀ ਸ਼ਿਕਾਇਤਕਰਤਾ ਜਸਵੀਰ ਸਿੰਘ ਰਾਣਾ ਵੱਲੋਂ ਵੀਰਵਾਰ ਨੂੰ ਤਹਿਸੀਲਦਾਰ ਖੰਨਾ ਨੂੰ ਦਰਖਾਸਤ ਦਿੱਤੀ ਕਿ ਉਸਨੇ ਸਾਲ 2018 ’ਚ ਪਿੰਡ ਰਸੂਲੜਾ ਦੀ ਪੰਚਾਇਤੀ ਚੋਣ ਲਈ ਸਰਪੰਚੀ ਵੱਜੋਂ ਫਾਰਮ ਨਾਮਜ਼ਦ ਕੀਤੇ ਸਨ ਪਰ ਉਸਦੇ ਪਿੰਡ ਦੇ ਤਿੰਨ ਨੰਬਰਦਾਰਾਂ ਚਰਨ ਸਿੰਘ, ਸ਼ੇਰ ਸਿੰਘ ਤੇ ਰਾਜਿੰਦਰ ਸਿੰਘ ਨੇ ਉਸਦੇ ਦਾਦੇ ਦੀ ਗ਼ਲਤ ਸਨਾਖ਼ਤ ਕੀਤੀ ਸੀ। ਜਿਨ੍ਹਾਂ ਖ਼ਿਲਾਫ਼ ਥਾਣਾ ਸਦਰ ਦੀ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ। ਬਾਅਦ ’ਚ ਜ਼ਿਲ੍ਹਾ ਕੁਲੈਕਟਰ (ਡੀਸੀ) ਸ਼ਾਕਸ਼ੀ ਸਾਹਨੀ ਦੀ ਅਦਾਲਤ ਵੱਲੋਂ ਆਪਣੇ ਫੈਸਲੇ ’ਚ ਮਿਤੀ 29 ਅਗਸਤ 2024 ਨੂੰ ਤਿੰਨਾਂ ਨੰਬਰਦਾਰਾਂ ਨੂੰ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਲਈ ਜ਼ਿਲ੍ਹਾ ਕੁਲੈਕਟਰ ਸ਼ਾਕਸ਼ੀ ਸ਼ਾਹਨੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਤਿੰਨਾਂ ਨੰਬਰਦਾਰਾਂ ਦਾ ਮਾਣ ਭੱਤਾ ਬੰਦ ਕੀਤਾ ਜਾਵੇ। ਇਸ ਮੌਕੇ ਮਨਦੀਪ ਸਿੰਘ, ਡਾ. ਗੁਰਸੇਵਕ ਸਿੰਘ, ਰਾਜਵੀਰ ਸਿੰਘ ਰਿੱਕੀ, ਗੁਰਚਰਨ ਸਿੰਘ, ਜਸ਼ਨਪ੍ਰੀਤ ਸਿੰਘ ਹਾਜ਼ਰ ਸਨ।

Related Post