post

Jasbeer Singh

(Chief Editor)

Punjab, Haryana & Himachal

ਗਾਂਧੀ ਜੈਅੰਤੀ ਮੌਕੇ ਐਲਾਨੇ ਗਏ ਡਰਾਈ ਡੇ ਦੇ ਬਾਵਜੂਦ ਸ਼ਰਾਬ ਵੇਚਣ ਵਾਲੇ ਠੇਕਿਆਂ ਦੇ ਐਕਸਾਈਜ ਵਿਭਾਗ ਚਲਾਨ ਕਰ ਕੀਤਾ ਪ੍ਰ

post-img

ਗਾਂਧੀ ਜੈਅੰਤੀ ਮੌਕੇ ਐਲਾਨੇ ਗਏ ਡਰਾਈ ਡੇ ਦੇ ਬਾਵਜੂਦ ਸ਼ਰਾਬ ਵੇਚਣ ਵਾਲੇ ਠੇਕਿਆਂ ਦੇ ਐਕਸਾਈਜ ਵਿਭਾਗ ਚਲਾਨ ਕਰ ਕੀਤਾ ਪ੍ਰਤੀ ਠੇਕਾ 50 ਹਜ਼ਾਰ ਜੁਰਮਾਨਾ ਜਲੰਧਰ : ਗਾਂਧੀ ਜਯੰਤੀ ਮੌਕੇ ਸ਼ਰਾਬ ਦੀ ਵਿਕਰੀ ’ਤੇ ਲੱਗੀ ਪਾਬੰਦੀ ਦੇ ਬਾਵਜੂਦ ਸ਼ਰਾਬ ਵਿਕਣ ਦੇ ਚਲਦਿਆਂ ਐਕਸਾਈਜ਼ ਵਿਭਾਗ ਨੇ ਜਲੰਧਰ ਜ਼ੋਨ ਵਿਚ 20 ਠੇਕਿਆਂ ਦੀ ਨਿਸ਼ਾਨਦੇਹੀ ਕਰਦਿਆਂ ਸ਼ਰਾਬ ਵੇਚਣ ਵਾਲਿਆਂ ਦੇ ਚਲਾਨ ਕੀਤੇ ਨਾਲ ਹੀ ਠੇਕਿਆਂ ਨੂੰ ਘੱਟੋ-ਘੱਟ 50 ਹਜ਼ਾਰ ਪ੍ਰਤੀ ਠੇਕੇ ਦੇ ਹਿਸਾਬ ਨਾਲ 10 ਲੱਖ ਰੁਪਏ ਜੁਰਮਾਨਾ ਵੀ ਕੀਤਾ ਜੋ ਕਿ ਸ਼ਰਾਬ ਵੇਚਣ ਵਾਲੇ ਠੇਕਿਆਂ ਦੇ ਠੇਕੇਦਾਰਾਂ ਨੂੰ ਅਦਾ ਕਰਨਾ ਹੋਵੇਗਾ।ਐਕਸਾਈਜ਼ ਵਿਭਾਗ ਦੇ ਡਿਪਟੀ ਕਮਿਸ਼ਨਰ ਸੁਰਿੰਦਰ ਗਰਗ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਸਿਸਟੈਂਟ ਕਮਿਸ਼ਨਰ ਨਵਜੀਤ ਸਿੰਘ, ਹਨੂਵੰਤ ਸਿੰਘ ਅਤੇ ਸੁਖਵਿੰਦਰ ਸਿੰਘ ਦੀਆਂ ਟੀਮਾਂ ਵੱਲੋਂ ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸਥਿਤ ਠੇਕਿਆਂ ਦੇ ਚਲਾਨ ਕੀਤੇ ਗਏ। ਸਬੰਧਤ ਠੇਕੇਦਾਰਾਂ ਨੂੰ ਡਿਪਟੀ ਕਮਿਸ਼ਨਰ ਐਕਸਾਈਜ਼ ਦੇ ਸਾਹਮਣੇ ਆਪਣਾ ਪੱਖ ਰੱਖਣਾ ਹੋਵੇਗਾ। ਡੀ. ਸੀ. ਦੇ ਸਾਹਮਣੇ ਉਨ੍ਹਾਂ ਖਿਲਾਫ਼ ਲੱਗੇ ਦੋਸ਼ਾਂ ’ਤੇ ਸੁਣਵਾਈ ਕੀਤੀ ਜਾਵੇਗੀ, ਜਿਸ ਦੌਰਾਨ ਜੁਰਮਾਨੇ ਦੀ ਰਾਸ਼ੀ 50 ਹਜ਼ਾਰ ਰੁਪਏ ਤੋਂ ਵੱਧ ਵੀ ਹੋ ਸਕਦੀ ਹੈ। ਜੁਰਮਾਨਾ ਰਾਸ਼ੀ ਠੇਕੇਦਾਰ ਦੀ ਗਲਤੀ ਦੀ ਗੰਭੀਰਤਾ ਦੇ ਆਧਾਰ ’ਤੇ ਤੈਅ ਕੀਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਵਿਭਾਗ ਨੇ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਡਿਪਟੀ ਕਮਿਸ਼ਨਰ ਐਕਸਾਈਜ਼ ਸੁਰਿੰਦਰ ਗਰਗ ਨੇ ਸਾਫ਼ ਕਿਹਾ ਕਿ ਇਹ ਸਿਰਫ ਮੁੱਢਲਾ ਕਦਮ ਹੈ। ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਭਵਿੱਖ ਵਿਚ ਇਸ ਤਰ੍ਹਾਂ ਦਾ ਕੋਈ ਉਲੰਘਣ ਫਿਰ ਤੋਂ ਹੁੰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਠੇਕਿਆਂ ਦੇ ਲਾਇਸੈਂਸ ਰੱਦ ਕਰਨ ਤੋਂ ਲੈ ਕੇ ਭਾਰੀ ਜੁਰਮਾਨਾ ਤਕ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਵੀ ਉਲੰਘਣ ਨੂੰ ਰੋਕਣ ਲਈ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਐਕਸਾਈਜ਼ ਵਿਭਾਗ ‘ਡਰਾਈ ਡੇਅ’ ਵਾਲੇ ਦਿਨ ਨਿਗਰਾਨੀ ਨੂੰ ਹੋਰ ਸਖ਼ਤ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਕਿ ਅਜਿਹੇ ਵਿਸ਼ੇਸ਼ ਦਿਨਾਂ ’ਤੇ ਸ਼ਰਾਬ ਦੀ ਵਿਕਰੀ ਪੂਰੀ ਤਰ੍ਹਾਂ ਨਾਲ ਰੋਕੀ ਜਾ ਸਕੇ।

Related Post