July 6, 2024 02:55:38
post

Jasbeer Singh

(Chief Editor)

Entertainment

Dev Anand: ਦੇਵ ਆਨੰਦ ਦੇ ਕਾਲਾ ਕੋਟ ਪਹਿਨਣ ਤੇ ਲੱਗ ਗਿਆ ਸੀ ਬੈਨ, ਜਾਣੋ ਅਦਾਲਤ ਨੇ ਕਿਉਂ ਸੁਣਾਇਆ ਇਹ ਫੈਸਲਾ ?

post-img

Dev Anand Was Banned Wearing Black Coat: ਹਿੰਦੀ ਸਿਨੇਮਾ ਦੇ ਪਹਿਲੇ ਸੁਪਰਸਟਾਰ ਦੇਵ ਆਨੰਦ ਲਈ ਪੂਰੀ ਦੁਨੀਆ ਦੀਵਾਨੀ ਸੀ। ਉਹ ਬਾਲੀਵੁੱਡ ਇੰਡਸਟਰੀ ਦੇ ਇਕਲੌਤੇ ਅਜਿਹੇ ਕਲਾਕਾਰ ਸਨ, ਜਿਨ੍ਹਾਂ ਨੂੰ ਕੋਈ ਟੱਕਰ ਨਹੀਂ ਦੇ ਸਕਿਆ। ਆਪਣੀ ਸ਼ਾਨਦਾਰ ਅਦਾਕਾਰੀ ਦੇ ਨਾਲ-ਨਾਲ ਦੇਵ ਆਨੰਦ ਆਪਣੇ ਅੰਦਾਜ਼ ਨਾਲ ਕਰੋੜਾਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸਨ। ਆਪਣੇ ਚਹੇਤੇ ਸਿਤਾਰੇ ਦੀ ਝਲਕ ਪਾਉਣ ਲਈ ਲੋਕ ਕੁਝ ਵੀ ਕਰਨ ਲਈ ਤਿਆਰ ਹੁੰਦੇ ਸੀ। ਇਸ ਲਈ ਅੱਜ ਅਸੀਂ ਤੁਹਾਨੂੰ ਦੇਵ ਆਨੰਦ ਦੇ ਪ੍ਰਸ਼ੰਸਕਾਂ ਨਾਲ ਜੁੜੀ ਇਕ ਅਜਿਹੀ ਘਟਨਾ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦੇਵ ਆਨੰਦ ਨੂੰ ਕਾਲਾ ਕੋਟ ਪਹਿਨਣ ਤੇ ਕੀਤਾ ਗਿਆ ਸੀ ਬੈਨ ਦੇਵ ਆਨੰਦ ਆਪਣੇ ਸਮੇਂ ਦੇ ਸਭ ਤੋਂ ਹੈਂਡਸਮ ਅਦਾਕਾਰ ਹੁੰਦੇ ਸਨ। ਉਹ ਆਪਣੇ ਲੁੱਕ ਨੂੰ ਲੈ ਕੇ ਕਾਫੀ ਸੁਰਖੀਆਂ ਚ ਰਹਿੰਦੇ ਸਨ। ਉਨ੍ਹਾਂ ਨੂੰ ਬਾਲੀਵੁੱਡ ਦੀ ਫੈਸ਼ਨ ਆਈਕਨ ਵੀ ਕਿਹਾ ਜਾਂਦਾ ਸੀ। ਕੁੜੀਆਂ ਉਨ੍ਹਾਂ ਦੇ ਸਟਾਈਲ ਦੀਆਂ ਦੀਵਾਨੀਆਂ ਹੁੰਦੀਆਂ ਸਨ। ਕਿਹਾ ਜਾਂਦਾ ਹੈ ਕਿ ਕੁੜੀਆਂ ਦੇਵ ਆਨੰਦ ਲਈ ਇੰਨੀਆਂ ਪਾਗਲ ਸਨ ਕਿ ਉਹ ਉਸ ਦੀ ਇੱਕ ਝਲਕ ਪਾਉਣ ਲਈ ਛੱਤਾਂ ਤੋਂ ਛਾਲ ਮਾਰ ਦਿੰਦੀਆਂ ਸੀ। ਇਹੀ ਕਾਰਨ ਸੀ ਕਿ ਅਦਾਲਤ ਨੇ ਦੇਵ ਆਨੰਦ ਦੇ ਕਾਲੇ ਸੂਟ ਪਹਿਨਣ ਤੇ ਪਾਬੰਦੀ ਲਗਾ ਦਿੱਤੀ ਸੀ। ਜਾਣੋ ਕੀ ਸੀ ਕਾਰਨ? ਦਰਅਸਲ, ਸਾਲ 1958 ਚ ਦੇਵ ਆਨੰਦ ਦੀ ਰਿਲੀਜ਼ ਹੋਈ ਫਿਲਮ ਕਾਲਾ ਪਾਣੀ ਚ ਉਨ੍ਹਾਂ ਨੇ ਸਫੇਦ ਕਮੀਜ਼ ਅਤੇ ਕਾਲਾ ਕੋਟ ਪਾਇਆ ਹੋਇਆ ਸੀ। ਉਨ੍ਹਾਂ ਦੇ ਡੈਸ਼ਿੰਗ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਦੇਵ ਆਨੰਦ ਦੇ ਇਸ ਲੁੱਕ ਦਾ ਕ੍ਰੇਜ਼ ਇੰਨਾ ਸੀ ਕਿ ਕੁੜੀਆਂ ਉਨ੍ਹਾਂ ਨੂੰ ਦੇਖ ਕੇ ਛੱਤ ਤੋਂ ਛਾਲ ਮਾਰਨ ਲਈ ਤਿਆਰ ਹੋ ਗਈਆਂ। ਅਜਿਹੀਆਂ ਖਬਰਾਂ ਵੀ ਆਈਆਂ ਸਨ ਕਿ ਸੁਪਰਸਟਾਰ ਦੀ ਇਕ ਝਲਕ ਪਾਉਣ ਲਈ ਕਈ ਕੁੜੀਆਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਮਾਮਲਾ ਗੰਭੀਰ ਹੋਣ ਤੇ ਅਦਾਲਤ ਨੇ ਦੇਵ ਆਨੰਦ ਤੇ ਕਾਲੇ ਕੱਪੜੇ ਪਾਉਣ ਤੇ ਪਾਬੰਦੀ ਲਗਾ ਦਿੱਤੀ। ਦੱਸ ਦੇਈਏ ਕਿ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਨਾਇਕ ਦੇ ਪਹਿਰਾਵੇ ਨੂੰ ਲੈ ਕੇ ਅਦਾਲਤ ਨੇ ਦਖਲ ਦਿੱਤਾ। ਉਨ੍ਹਾਂ ਨੇ ਸਾਲ 1946 ਚ ਫਿਲਮ ਹਮ ਏਕ ਹੈਂ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਆਪਣੇ ਕਰੀਅਰ ਚ 100 ਤੋਂ ਜ਼ਿਆਦਾ ਫਿਲਮਾਂ ਚ ਕੰਮ ਕੀਤਾ ਹੈ। ਦੱਸ ਦੇਈਏ ਕਿ 4 ਦਸੰਬਰ 2011 ਨੂੰ ਦੇਵ ਆਨੰਦ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ।

Related Post