post

Jasbeer Singh

(Chief Editor)

Punjab

ਚੰਡੀਗੜ੍ਹ ਏਅਰਪੋਰਟ ’ਤੇ 5 ਕਰੋੜ ਦੀ ਵਿਦੇਸ਼ੀ ਕਰੰਸੀ ਨਾਲ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਫੜਿਆ ਵਿਅਕਤੀ

post-img

ਚੰਡੀਗੜ੍ਹ ਏਅਰਪੋਰਟ ’ਤੇ 5 ਕਰੋੜ ਦੀ ਵਿਦੇਸ਼ੀ ਕਰੰਸੀ ਨਾਲ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਫੜਿਆ ਵਿਅਕਤੀ ਲੁਧਿਆਣਾ : ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਟੀਮ ਲੁਧਿਆਣਾ ਵੱਲੋਂ ਚੰਡੀਗੜ੍ਹ ਏਅਰਪੋਰਟ ’ਤੇ 5 ਕਰੋੜ ਦੀ ਵਿਦੇਸ਼ੀ ਕਰੰਸੀ ਨਾਲ ਫੜਿਆ ਲੁਧਿਆਣਾ ਦਾ ਕਾਰੋਬਾਰੀ ਗਗਨ ਸਿੰਗਲਾ ਹੈ। ਦੱਸਿਆ ਜਾਂਦਾ ਹੈ ਕਿ ਗਗਨ ਸਿੰਗਲਾ ਇੰਨੀ ਵੱਡੀ ਰਾਸ਼ੀ ਲੈ ਕੇ ਦੁਬਈ ਜਾਣ ਵਾਲਾ ਸੀ। ਡੀ. ਆਈ. ਆਰ. ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗਗਨ ਸਿੰਗਲਾ ਨੂੰ ਅਗਲੇ ਸ਼ੁੱਕਰਵਾਰ ਤੱਕ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਗਗਨ ਸਿੰਗਲਾ ਦਾ ਲੁਧਿਆਣਾ ਫਾਸਟਨਰ ਮੈਨੂਫੈਕਚਰਿੰਗ ਤਹਿਤ ਨੱਟ ਬੋਲਟ ਬਣਾਉਣ ਦਾ ਯੂਨਿਟ ਹੈ ਪਰ ਬੀਤੇ ਕੁਝ ਸਮੇਂ ਤੋਂ ਉਸ ਦਾ ਨਾਂ ਸਮੱਗਲਿੰਗ ਅਤੇ ਹਵਾਲਾ ਕਾਰੋਬਾਰ ਨਾਲ ਜੁੜ ਰਿਹਾ ਸੀ। ਇਸ ਕਾਰਵਾਈ ’ਚ ਉਕਤ ਦੀ ਮਾਤਾ ਉਰਮਿਲਾ ਦੇਵੀ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਿੰਗਲਾ ਪਰਿਵਾਰ ਦੇ ਮੈਂਬਰ ਜਨਵਰੀ ’ਚ ਗੋਲਡ ਸਮੱਗਲਿੰਗ ’ਚ ਫੜੇ ਗਏ ਸਨ, ਜਿਸ ਵਿਚ ਗਗਨ ਸਿੰਗਲਾ ਦੇ ਭਰਾ ਸ਼ਾਮਲ ਸਨ। ਟੀਮ ਵੱਲੋਂ 5 ਕਰੋੜ ਰੁਪਏ ਦੇ ਵਿਦੇਸ਼ੀ ਕਰੰਸੀ ਨਾਲ ਅਰੈਸਟ ਕਰ ਲਿਆ ਗਿਆ ਹੈ, ਤਾਂ ਹੁਣ ਉਸ ਦੇ ਹਵਾਲਾ ’ਚ ਸ਼ਾਮਲ ਹੋਣ ਦੀਆਂ ਪਰਤਾਂ ਖੁੱਲ੍ਹਦੀਆਂ ਦਿਖਾਈ ਦੇ ਰਹੀਆਂ ਹਨ । ਧਿਆਨਦੇਣਯੋਗ ਹੈ ਕਿ ਗਗਨ ਸਿੰਗਲਾ ਨੂੰ ਚੰਡੀਗੜ੍ਹ ਏਅਰਪੋਰਟ ’ਤੇ ਬਹੁਤ ਜ਼ਿਆਦਾ ਵਿਦੇਸ਼ੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਗਿਆ। ਹੁਣ ਟੀਮਾਂ ਮਾਮਲੇ ਦੀ ਪੜਤਾਲ ਕਰ ਰਹੀਆਂ ਹਨ ਕਿ ਗਗਨ ਸਿੰਗਲਾ ਇੰਨੀ ਵੱਡੀ ਮਾਤਰਾ ’ਚ ਇਹ ਵਿਦੇਸ਼ੀ ਕਰੰਸੀ ਕਿੱਥੋਂ ਲੈ ਕੇ ਆਇਆ ਸੀ। ਨਿਯਮਾਂ ਤਹਿਤ ਕੋਈ ਵੀ ਵਿਅਕਤੀ ਵਿਦੇਸ਼ ਯਾਤਰਾ ਦੌਰਾਨ ਸਿਰਫ 5 ਲੱਖ ਦੀ ਵਿਦੇਸ਼ੀ ਕਰੰਸੀ ਕੈਰੀ ਕਰ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਇਸ ਪੂਰੇ ਮਾਮਲੇ ’ਚ ਸ਼ਹਿਰ ਦੇ ਕਈ ਕਾਰੋਬਾਰੀ ਵੀ ਡੀ. ਆਰ. ਆਈ. ਦੀ ਰਾਡਾਰ ’ਤੇ ਹਨ। ਦੱਸ ਦਿੱਤਾ ਜਾਵੇ ਕਿ ਗਗਨ ਸਿੰਗਲਾ ਦੇ ਲੁਧਿਆਣਾ ’ਚ ਕਈ ਨਾਮੀ ਕਾਰੋਬਾਰੀਆਂ ਨਾਲ ਸਬੰਧ ਹਨ। ਡੀ. ਆਰ. ਆਈ. ਹੁਣ ਉਕਤ ਦੇ ਲੁਧਿਆਣਾ ਕਾਰੋਬਾਰੀਆਂ ਨਾਲ ਨਿੱਜੀ ਸਬੰਧਾਂ ਦੇ ਤਹਿਤ ਹਵਾਲੇ ਦੇ ਨਾਲ ਕੁਨੈਕਸ਼ਨ ਦੀ ਪੜਤਾਲ ਕਰ ਰਹੀ ਹੈ ।

Related Post