post

Jasbeer Singh

(Chief Editor)

244 ਲਾਭਪਾਤਰੀਆਂ ਨੂੰ 74 ਲੱਖ ਦੀ ਲਾਗਤ ਵਾਲੇ ਵੱਖ-ਵੱਖ ਸਹਾਇਕ ਉਪਕਰਨਾਂ ਦੀ ਵੰਡ

post-img

244 ਲਾਭਪਾਤਰੀਆਂ ਨੂੰ 74 ਲੱਖ ਦੀ ਲਾਗਤ ਵਾਲੇ ਵੱਖ-ਵੱਖ ਸਹਾਇਕ ਉਪਕਰਨਾਂ ਦੀ ਵੰਡ ਸੰਗਰੂਰ, 24 ਅਕਤੂਬਰ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਲਿਮਕੋ ਮੋਹਾਲੀ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਲਈ ਮੁਫ਼ਤ ਸਹਾਇਕ ਉਪਕਰਨ ਵੰਡ ਸਮਾਰੋਹ ਕਰਵਾਇਆ ਗਿਆ । ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸ਼ਿਰਕਤ ਕੀਤੀ । ਸਹਾਇਕ ਕਮਿਸ਼ਨਰ (ਜ) ਉਪਿੰਦਰਜੀਤ ਕੌਰ ਬਰਾੜ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਰੋਹ ਦੌਰਾਨ 244 ਲਾਭਪਾਤਰੀਆਂ ਨੂੰ 74 ਲੱਖ ਦੀ ਲਾਗਤ ਵਾਲੇ ਵੱਖ-ਵੱਖ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਗਈ । ਇਨ੍ਹਾਂ ਸਹਾਇਕ ਉਪਕਰਨਾਂ ਵਿੱਚ ਮੋਟਰਾਇਜ਼ਡ ਟਰਾਈਸਾਈਕਲ, ਹੱਥ ਵਾਲੇ ਟਰਾਈਸਾਈਕਲ, ਵੀਲ ਚੇਅਰ, ਕੰਨਾਂ ਵਾਲੀਆਂ ਮਸ਼ੀਨਾਂ, ਬਲਾਇੰਡ ਕਿੱਟਾਂ, ਫੌੜੀਆਂ, ਵਾਕਿੰਗ ਸਟਿੱਕਾਂ, ਸੀਪੀ ਚੇਅਰ, ਰੋਲਏਟਰ, ਨਕਲੀ ਅੰਗ ਤੇ ਕੈਲੀਪਰ ਸ਼ਾਮਲ ਹਨ । ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਜਸਵੀਰ ਕੌਰ, ਅਮਰੀਕ ਸਿੰਘ, ਮੁਸਕਾਨ, ਮਨੀਸ਼ ਗੋਇਲ, ਮਿੰਟੂ ਬਾਂਸਲ ਡੀ. ਡੀ. ਆਰ. ਸੀ, ਗੁਰਸੇਵਕ ਸਿੰਘ ਸਮਾਜ ਸੇਵੀ, ਕਰਮਜੀਤ ਕੌਰ ਸਮਾਜ ਸੇਵੀ ਅਤੇ ਸ਼ਸ਼ੀ ਗਰਗ ਸਮਾਜ ਸੇਵੀ ਵੀ ਹਾਜ਼ਰ ਸਨ ।

Related Post