post

Jasbeer Singh

(Chief Editor)

Punjab

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਾਲੀ ਮਾਤਾ ਮੰਦਿਰ ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ

post-img

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਾਲੀ ਮਾਤਾ ਮੰਦਿਰ ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ *ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ *ਜ਼ਿਲ੍ਹੇ ਵਿੱਚ ਚੱਲ ਰਹੀਆਂ ਨੇ 372 ਯੋਗ ਕਲਾਸਾਂ; ਕਰੀਬ 05 ਹਜ਼ਾਰ ਲੋਕ ਲੈ ਰਹੇ ਨੇ ਲਾਭ *ਜ਼ਿਲ੍ਹੇ ਦੇ 65 ਪਿੰਡਾਂ ਵਿੱਚ ਵੀ ਲੱਗ ਰਹੀਆਂ ਨੇ ਯੋਗ ਕਲਾਸਾਂ ਸੰਗਰੂਰ, 21 ਜੂਨ ਪੰਜਾਬ ਸਰਕਾਰ ਦੇ ਆਦੇਸ਼ ਤਹਿਤ 11ਵਾਂ ਅੰਤਰ ਰਾਸ਼ਟਰੀ ਯੋਗ ਦਿਵਸ ਸਬੰਧੀ "ਸੀ.ਐੱਮ. ਦੀ ਯੋਗਸ਼ਾਲਾ" ਦੇ ਬੈਨਰ ਹੇਠ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਕਾਲੀ ਮਾਤਾ ਮੰਦਿਰ ਦੇ ਹਾਲ ਵਿਖੇ ਕਰਵਾਇਆ ਗਿਆ ਅਤੇ ਹਰੇਕ ਬਲਾਕ ਵਿੱਚ ਵੀ ਸਮਾਗਮ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਰੀਰ ਨੂੰ ਰਿਸ਼ਟ-ਪੁਸ਼ਟ ਰੱਖਣ ਅਤੇ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਯੋਗ ਵਧੀਆ ਸਾਧਨ ਹੈ ਅਤੇ ਬਿਨਾਂ ਖਰਚੇ ਤੋਂ ਯੋਗ ਵਿਧੀ ਰਾਹੀਂ ਤੰਦਰੁਸਤ ਰਿਹਾ ਜਾ ਸਕਦਾ ਹੈ। ਹਲਕਾ ਵਿਧਾਇਕ ਨੇ ਕਿਹਾ ਕਿ "ਸੀ.ਐੱਮ. ਦੀ ਯੋਗਸ਼ਾਲਾ" ਦੇ ਬੈਨਰ ਹੇਠ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ 'ਤੇ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਮਾਗਮ ਕਰਵਾਏ ਗਏ ਹਨ। ਉਹਨਾਂ ਨੇ ਕਿਹਾ ਕਿ ਯੋਗ ਆਸਣਾਂ ਨੂੰ ਅਪਣਾ ਕੇ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਯੋਗ ਤਨ ਤੇ ਮੰਨ ਦਾ ਸੁਮੇਲ ਹੈ। ਹਲਕਾ ਵਿਧਾਇਕ ਨੇ ਯੋਗ ਕਲਾਸਾਂ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਹਲਕਾ ਸੰਗਰੂਰ ਸਮੇਤ ਪੂਰੇ ਜ਼ਿਲ੍ਹੇ ਵਿੱਚ 372 ਕਲਾਸਾਂ ਲੱਗ ਰਹੀਆਂ ਹਨ, ਜਿਨ੍ਹਾਂ ਦਾ 05 ਹਜ਼ਾਰ ਦੇ ਕਰੀਬ ਲੋਕ ਲਾਭ ਲੈ ਰਹੇ ਹਨ। ਮਾਣ ਵਾਲੀ ਗੱਲ ਇਹ ਹੈ ਕਿ ਇਹਨਾਂ ਕਲਾਸਾਂ ਵਿੱਚ 65 ਪਿੰਡ ਵੀ ਸ਼ਾਮਲ ਹਨ। ਹਲਕਾ ਵਿਧਾਇਕ ਨੇ ਇਸ ਗੱਲ ਦੀ ਵੀ ਸ਼ਲਾਘਾ ਕੀਤੀ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਔਰਤਾਂ ਨੇ ਸ਼ਿਰਕਤ ਕੀਤੀ ਹੈ। ਉਹਨਾਂ ਕਿਹਾ ਕਿ ਔਰਤਾਂ ਦਾ ਆਪਣਾ ਸਿਹਤ ਪ੍ਰਤੀ ਜਾਗਰੂਕ ਹੋਣਾ ਇੱਕ ਸ਼ੁਭ ਸ਼ਗਨ ਹੈ। ਉਨ੍ਹਾਂ ਕਿਹਾ ਕਿ ਔਰਤਾਂ, ਖਾਸ ਕਰ ਕੇ ਮਾਂ ਬਣਨ ਤੋਂ ਬਾਅਦ ਤਾਂ ਯੋਗ ਕਰਨਾ ਬਹੁਤ ਲਾਜ਼ਮੀ ਹੈ, ਜਿਸ ਨਾਲ ਉਹ ਤਾਅ ਉਮਰ ਨਿਰੋਗ ਰਹਿ ਸਕਦੀਆਂ ਹਨ। ਹਲਕਾ ਵਿਧਾਇਕ ਵੱਲੋਂ ਇਸ ਕੈਂਪ ਵਿੱਚ ਭਾਗ ਲੈਣ ਵਾਲੇ ਵਿਅਕਤੀਆਂ 'ਚ ਸ਼ਾਮਲ ਹੋ ਕੇ ਖੁਦ ਯੋਗ ਆਸਣ ਕੀਤੇ ਗਏ। ਉਹਨਾਂ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਤਹਿਤ ਹਲਕਾ ਸੰਗਰੂਰ ਸਮੇਤ ਸਾਰੇ ਜ਼ਿਲ੍ਹੇ ਵਿੱਚ ਯੋਗ ਟ੍ਰੇਨਰ ਨਿਯੁਕਤ ਕੀਤੇ ਗਏ ਹਨ, ਜੋ ਨਿਯਮਿਤ ਤੌਰ 'ਤੇ ਵੱਖ-ਵੱਖ ਥਾਵਾਂ 'ਤੇ ਸੀ.ਐਮ. ਦੀ ਯੋਗਸ਼ਾਲਾ ਰਾਹੀਂ ਯੋਗ ਸਿਖਲਾਈ ਦੇ ਰਹੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ ਨੇ ਨੌਜਵਾਨ ਪੀੜ੍ਹੀ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਯੋਗ ਨੂੰ ਜੀਵਨ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਯੋਗ ਸਾਡੀ ਪੁਰਾਤਨ ਸੱਭਿਅਤਾ ਅਤੇ ਰਿਸ਼ੀਆਂ-ਮੁਨੀਆਂ ਦੀ ਮਹਾਨ ਦੇਣ ਹੈ। ਉਨ੍ਹਾਂ ਕਿਹਾ ਕਿ ਅਜੋਕੀ ਦੌੜ-ਭੱਜ ਦੀ ਜ਼ਿੰਦਗੀ 'ਚ ਯੋਗ ਆਸਣਾਂ ਰਾਹੀਂ ਅਸੀਂ ਤਣਾਅ ਮੁਕਤ ਹੋ ਸਕਦੇ ਹਾਂ। ਇਸ ਮੌਕੇ ਯੋਗ ਟ੍ਰੇਨਰਾਂ ਬੇਅੰਤ ਸਿੰਘ, ਨਿਲਾਮ ਰਾਣੀ ਅਤੇ ਨਵਰੀਤ ਵੱਲੋਂ ਯੋਗ ਆਸਣ ਕਰਵਾਏ ਗਏ ਅਤੇ ਯੋਗ ਵਿਧੀਆਂ ਦੀਆਂ ਬਾਰੀਕੀਆਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ।ਉਨ੍ਹਾਂ ਵੱਲੋਂ ਯੋਗ ਆਸਣਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿਨ੍ਹਾਂ ਵਿੱਚ ਭੁਜੰਗਾਸਨ, ਧਨੁਰਾਸਨ, ਸ਼ਵਾਸਨ, ਉਤਨਾਸਨ, ਤ੍ਰਿਕੋਣਾਸਨ, ਤਦਾਸਨ, ਉਤਕਤਾਸਨ, ਸਾਲਭਾਸਨ ਤੇ ਹੋਰ ਵੱਡੀ ਗਿਣਤੀ ਆਸਣ ਸ਼ਾਮਲ ਸਨ। ਸੰਗਰੂਰ ਤੋਂ ਇਲਾਵਾ ਇਹ ਸਮਾਗਮ ਧੂਰੀ (ਰਾਮ ਬਾਗ), ਭਵਾਨੀਗੜ੍ਹ (ਸਟੇਡੀਅਮ), ਸੁਨਾਮ (ਐੱਸ. ਯੂ.ਐੱਸ. ਕਾਲਜ), ਲਹਿਰਾਗਾਗਾ (ਸੌਰਵ ਕੰਪਲੈਕਸ), ਮੂਣਕ (ਅਗਰਵਾਲ ਧਰਮਸ਼ਾਲਾ), ਦਿੜ੍ਹਬਾ (ਗੀਤਾ ਭਵਨ), ਸ਼ੇਰਪੁਰ (ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ) ਅਤੇ ਖਨੌਰੀ (ਗਊਸ਼ਾਲਾ ਪਾਰਕ) ਵਿਖੇ ਵੀ ਕਰਵਾਏ ਗਏ, ਜਿਨ੍ਹਾਂ ਵਿੱਚ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਭੁਪਿੰਦਰ ਸਿੰਘ ਨਹਿਲ ਪ੍ਰਧਾਨ ਨਗਰ ਕੌਂਸਲ, ਡਾ. ਮਲਕੀਅਤ ਸਿੰਘ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਸੰਗਰੂਰ, ਡਾ. ਰਵੀ ਮਦਾਨ ਐਸ.ਐਮ.ਓ., ਰਜਿੰਦਰ ਸਿੰਘ ਐਸ.ਐਮ.ਓ., ਡਾ. ਅਮਨਦੀਪ ਭਾਰਤੀ ਏ.ਐਮ.ਓ., ਡਾ. ਰਜਨੀ ਬਾਲਾ ਏ.ਐਮ.ਓ., ਡਾ. ਆਸਿਫ਼ ਏ.ਐਮ.ਓ., ਡਾ. ਦਿਵਿਆ ਬਾਂਸਲ ਏ.ਐਮ.ਓ., ਡਾ. ਰਾਕੇਸ਼ ਸਿੰਗਲਾ ਪ੍ਰਧਾਨ ਨੀਮਾ, ਡਾ. ਸੰਜੇ ਸ਼ਰਮਾ, ਡਾ. ਰਮਨ ਕੁਮਾਰ, ਮੰਚ ਸੰਚਾਲਨ ਸਟੇਟ ਐਵਾਰਡੀ ਡਾ. ਹਰਪ੍ਰੀਤ ਸਿੰਘ ਭੰਡਾਰੀ, ਕੋਆਡੀਨੇਟਰ ਨਿਰਮਲ ਸਿੰਘ, ਯੋਗੇਸ਼ ਸ਼ਰਮਾ, ਪੁਸ਼ਪਦੀਪ, ਕੁਲਦੀਪ ਸ਼ਰਮਾ, ਨਵਦਿਤਾ ਸੇਨ ਸਹਾਇਕ, ਹਰਪ੍ਰੀਤ ਕੌਰ, ਸ਼ਗਨਦੀਪ ਕਲਰਕ ਜਗਤਾਰ ਸਿੰਘ, ਹਰਪ੍ਰੀਤ ਸਿੰਘ ਨਾਇਬ ਤਹਿਸੀਲਦਾਰ, ਜ਼ਿਲ੍ਹਾ ਖਜ਼ਾਨਾ ਅਫ਼ਸਰ ਸ੍ਰੀਮਤੀ ਬਲਵਿੰਦਰ ਕੌਰ ਸੋਹੀ, ਯੋਗੇਸ਼ ਸ਼ਰਮਾ, ਜੀਵਨ ਕੁਮਾਰ, ਆਸ਼ੀਸ ਜਿੰਦਲ, ਵਰੁਣ ਸ਼ਰਮਾ ਅਲਟਰਾਟੈਕ, ਜਤਿੰਦਰ ਗੁਪਤਾ ਅਤੇ ਜ਼ਿਲ੍ਹੇ ਦੇ ਹੋਰ ਕਈ ਅਧਿਕਾਰੀ, ਵੱਡੀ ਗਿਣਤੀ ਵਿਦਿਆਰਥੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ।

Related Post