
ਜ਼ਿਲ੍ਹਾ ਪੱਧਰੀ ਸਾਫਟਬਾਲ ਅੰਡਰ 17 ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ
- by Jasbeer Singh
- November 3, 2024

ਜ਼ਿਲ੍ਹਾ ਪੱਧਰੀ ਸਾਫਟਬਾਲ ਅੰਡਰ 17 ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ ਸਾਫਟਬਾਲ ਦੇ ਲੜਕਿਆਂ ਦੇ ਅੰਡਰ-17 ਵਰਗ ਵਿੱਚ ਪਟਿਆਲਾ ਜ਼ੋਨ-3 ਨੇ ਅਤੇ ਲੜਕੀਆਂ ਦੇ ਅੰਡਰ-17 ਵਰਗ ਵਿੱਚ ਭੁਨਰਹੇੜੀ ਜ਼ੋਨ ਨੇ ਗੋਲਡ ਮੈਡਲ ਜਿੱਤਿਆ ਪਟਿਆਲਾ 3 ਨਵੰਬਰ : ਪਟਿਆਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਤੇ ਡਿਪਟੀ ਡੀਈਓ ਡਾ: ਰਵਿੰਦਰਪਾਲ ਸਿੰਘ ਦੀ ਅਗਵਾਈ ਜ਼ਿਲ੍ਹਾ ਪੱਧਰੀ ਸਾਫਟਬਾਲ ਦੇ ਮੁਕਾਬਲੇ ਆਯੋਜਿਤ ਕੀਤੇ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਸਪੋਰਟਸ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸਾਫ਼ਟਬਾਲ ਅੰਡਰ 17 ਲੜਕੇ ਲੜਕੀਆਂ ਦੇ ਮੁਕਾਬਲੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ । ਅੰਡਰ 17 ਲੜਕਿਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਪਟਿਆਲਾ ਤਿੰਨ ਜ਼ੋਨ ਤੇ ਪਾਤੜਾਂ ਜ਼ੋਨ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪਟਿਆਲਾ ਜ਼ੋਨ 3 ਨੇ ਗੋਲਡ ਮੈਡਲ, ਪਾਤੜਾਂ ਜ਼ੋਨ ਨੇ ਸਿਲਵਰ ਮੈਡਲ ਅਤੇ ਘਨੌਰ ਜ਼ੋਨ ਨੇ ਕਾਂਸੀ ਦਾ ਮੈਡਲ ਜਿੱਤਿਆ । ਲੜਕੀਆਂ ਦੇ ਮੁਕਾਬਲਿਆਂ ਵਿੱਚ ਫਾਈਨਲ ਮੈਚ ਭੁਨਰਹੇੜ੍ਹੀ ਜ਼ੋਨ ਅਤੇ ਪਟਿਆਲਾ 3 ਜ਼ੋਨ ਦੇ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਭੁਨਰਹੇੜ੍ਹੀ ਜ਼ੋਨ ਨੇ ਗੋਲਡ ਮੈਡਲ ਜਿੱਤਿਆ । ਪਟਿਆਲਾ 3 ਜ਼ੋਨ ਨੇ ਸਿਲਵਰ ਮੈਡਲ ਤੇ ਘਨੌਰ ਜ਼ੋਨ ਨੇ ਕਾਂਸੀ ਦਾ ਮੈਡਲ ਜਿੱਤਿਆ । ਇਸ ਮੌਕੇ ਹਰੀਸ਼ ਸਿੰਘ ਰਾਵਤ, ਸਸੀ ਮਾਨ, ਬਿਕਰਮ ਠਾਕੁਰ, ਗੌਰਵ ਬਿਰਦੀ, ਪਵਿੱਤਰ ਸਿੰਘ, ਰਜਿੰਦਰ ਸਿੰਘ ਚਾਨੀ, ਜਸਵਿੰਦਰ ਸਿੰਘ ਗੱਜੂ ਮਾਜਰਾ, ਹਰਪ੍ਰੀਤ ਕੌਰ, ਕਮਲ ਰਾਣੀ ਗੁਰਜੀਤ ਸਿੰਘ, ਗੁਰਜੰਟ ਸਿੰਘ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.