
ਜੰਮੂ ਕਸ਼ਮੀਰ: ਸ੍ਰੀਨਗਰ ਵਿੱਚ ਗ੍ਰਨੇਡ ਹਮਲੇ ’ਚ ਪੰਜ ਵਿਅਕਤੀ ਜ਼ਖ਼ਮੀ
- by Jasbeer Singh
- November 3, 2024

ਜੰਮੂ ਕਸ਼ਮੀਰ: ਸ੍ਰੀਨਗਰ ਵਿੱਚ ਗ੍ਰਨੇਡ ਹਮਲੇ ’ਚ ਪੰਜ ਵਿਅਕਤੀ ਜ਼ਖ਼ਮੀ ਸ੍ਰੀਨਗਰ, 3 ਨਵੰਬਰ : ਜੰਮੂ ਕਸ਼ਮੀਰ ਵਿੱਚ ਸ੍ਰੀਨਗਰ ਸ਼ਹਿਰ ਦੇ ਇਕ ਭੀੜ ਵਾਲੇ ਬਾਜ਼ਾਰ ਵਿੱਚ ਅੱਜ ਅਤਿਵਾਦੀਆਂ ਵੱਲੋਂ ਇਕ ਗ੍ਰਨੇਡ ਸੁੱਟੇ ਜਾਣ ਦੀ ਘਟਨਾ ਵਿੱਚ ਪੰਜ ਵਿਅਕਤੀ ਜ਼ਖ਼ਮੀ ਹੋ ਗਏ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ੍ਰੀਨਗਰ ਦੇ ਖਾਨਿਆਰ ਇਲਾਕੇ ਵਿੱਚ ਸੁਰੱਖਿਆ ਬਲਾਂ ਵੱਲੋਂ ਲਸ਼ਕਰ-ਏ-ਤਇਬਾ ਦੇ ਇਕ ਸਿਖ਼ਰਲੇ ਪਾਕਿਸਤਾਨੀ ਕਮਾਂਡਰ ਨੂੰ ਮਾਰੇ ਜਾਣ ਤੋਂ ਇਕ ਦਿਨ ਬਾਅਦ, ਵਿਆਪਕ ਸੁਰੱਖਿਆ ਵਾਲੇ ਸੈਲਾਨੀ ਸਵਾਗਤ ਕੇਂਦਰ (ਟੀ. ਆਰ. ਸੀ.) ਨੇੜੇ ਇਹ ਹਮਲਾ ਹੋਇਆ । ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਅਤੇ ਅਤਿਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਵਾਸਤੇ ਪੁਲਸ ਤੇ ਨੀਮ ਫੌਜੀ ਬਲਾਂ ਨੂੰ ਘਟਨਾ ਸਥਾਨ ’ਤੇ ਭੇਜਿਆ ਗਿਆ ਹੈ । ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਦੁਕਾਨਦਾਰਾਂ ਨੂੰ ਛੁਪਾਉਣ ਲਈ ਇੱਧਰ-ਉੱਧਰ ਭੱਜਣਾ ਪਿਆ ।
Related Post
Popular News
Hot Categories
Subscribe To Our Newsletter
No spam, notifications only about new products, updates.