
Patiala News
0
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਰਜਿਸਟਰਡ ਫ਼ੈਕਟਰੀਆਂ ’ਚ ਕੰਮ ਕਰਦੇ ਵੋਟਰਾਂ ਨੂੰ ਛੁੱਟੀ ਦਾ ਐਲਾਨ
- by Jasbeer Singh
- October 14, 2024

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਰਜਿਸਟਰਡ ਫ਼ੈਕਟਰੀਆਂ ’ਚ ਕੰਮ ਕਰਦੇ ਵੋਟਰਾਂ ਨੂੰ ਛੁੱਟੀ ਦਾ ਐਲਾਨ ਪਟਿਆਲਾ, 14 ਅਕਤੂਬਰ : ਜ਼ਿਲ੍ਹਾ ਮੈਜਿਸਟਰੇਟ ਡਾ.ਪ੍ਰੀਤੀ ਯਾਦਵ ਨੇ ਦੱਸਿਆ ਕਿ 15 ਅਕਤੂਬਰ 2024 ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤ ਦੀਆਂ ਚੋਣ ਦੌਰਾਨ ਫ਼ੈਕਟਰੀ ਐਕਟ, 1948 (ਸੈਂਟਰਲ ਐਕਟ 63 ਆਫ਼ 1948) ਤਹਿਤ ਪਟਿਆਲਾ ਜ਼ਿਲ੍ਹੇ ਵਿਚ ਸਥਿਤ ਰਜਿਸਟਰਡ ਫ਼ੈਕਟਰੀਆਂ ਵਿਚ ਕੰਮ ਕਰ ਰਹੇ ਮਜ਼ਦੂਰ, ਜੋ ਗ੍ਰਾਮ ਪੰਚਾਇਤ ਦੀਆਂ ਵੋਟਾਂ ’ਚ ਪਟਿਆਲਾ ਦੇ ਰਜਿਸਟਰਡ ਵੋਟਰ ਹਨ, ਉਨ੍ਹਾਂ ਦੇ ਲਈ 15 ਅਕਤੂਬਰ ਨੂੰ ਚੋਣ ਛੁੱਟੀ ਰਹੇਗੀ। ਇਸ ਸਬੰਧ ਵਿਚ ਕਿਰਤ ਵਿਭਾਗ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤੀ ਗਈ ਹੈ।