post

Jasbeer Singh

(Chief Editor)

Patiala News

ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੇ 78ਵੇਂ ਆਜ਼ਾਦੀ ਦਿਵਸ ਮੌਕੇ ਕੱਢੀ ਤਿਰੰਗਾ ਯਾਤਰਾ

post-img

ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੇ 78ਵੇਂ ਆਜ਼ਾਦੀ ਦਿਵਸ ਮੌਕੇ ਕੱਢੀ ਤਿਰੰਗਾ ਯਾਤਰਾ -ਵਿਕਸਤ ਭਾਰਤ ਲਈ ਬੁਨਿਆਦੀ ਢਾਂਚੇ, ਤਕਨਾਲੋਜੀ, ਸਿੱਖਿਆ ਅਤੇ ਸਿਹਤ 'ਤੇ ਕੇਂਦਰ ਸਰਕਾਰ ਦਾ ਮੁੱਖ ਫੋਕਸ: ਸੰਜੀਵ ਸ਼ਰਮਾ ਬਿੱਟੂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਡਉਟਿਆਂ ਪ੍ਰਤੀ ਗੰਭੀਰ ਹੋਣਾ ਜ਼ਰੂਰੀ ਪਟਿਆਲਾ, 13 ਅਗਸਤ: ਮੰਗਲਵਾਰ ਨੂੰ 78ਵੇਂ ਆਜ਼ਾਦੀ ਦਿਹਾੜੇ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਝੰਡਾ ਯਾਤਰਾ ਰਾਹੀਂ ਲੋਕਾਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਉਨ੍ਹਾਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਮਨਾਉਂਦੇ ਹੋਏ ਸ਼ਹਿਰ ਵਾਸੀਆਂ ਨੂੰ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਵੱਲੋਂ ਦੇਸ਼ ਪ੍ਰਤੀ ਦਿੱਤੇ ਗਏ ਮੌਲਿਕ ਫਰਜ਼ਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਦੇ ਨਾਲ-ਨਾਲ ਆਪਣੇ ਮੌਲਿਕ ਅਧਿਕਾਰਾਂ ਦਾ ਆਨੰਦ ਲੈਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵਿਕਸਤ ਭਾਰਤ ਬਣਾਉਣ ਦੀ ਨੀਂਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਕੇ ਰੱਖੀ ਹੈ। ਵਿਕਸਤ ਭਾਰਤ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਵੱਲੋਂ 78ਵੇਂ ਸੁਤੰਤਰਤਾ ਦਿਵਸ 'ਤੇ ਤਕਨਾਲੋਜੀ, ਸਿੱਖਿਆ ਅਤੇ ਸਿਹਤ ਦਾ ਟੀਚਾ ਮਿੱਥਿਆ ਗਿਆ ਹੈ । ਰਾਜਪੁਰਾ ਕਲੋਨੀ ਨੇੜੇ ਸਥਿਤ ਸਰਕਾਰੀ ਗਰਲਜ਼ ਸਕੂਲ ਤੋਂ ਸ਼ਾਮ 6 ਵਜੇ ਫਲੈਗ ਮਾਰਚ ਸ਼ੁਰੂ ਕੀਤਾ ਗਿਆ। ਸ਼ਹਿਰ ਵਾਸੀਆਂ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਇਸ ਯਾਤਰਾ ਦਾ ਹਿੱਸਾ ਬਣੇ। ਫਲੈਗ ਮਾਰਚ ਦੌਰਾਨ ਔਰਤਾਂ ਨੇ ਭਾਰੀ ਉਤਸ਼ਾਹ ਦਿਖਾਇਆ। ਬਾਜ਼ਾਰਾਂ ਵਿੱਚੋਂ ਗੁਜ਼ਰਦੇ ਇਸ ਫਲੈਗ ਮਾਰਚ ਦੌਰਾਨ ਦੁਕਾਨਦਾਰਾਂ ਨੇ ਮਾਰਚ ਵਿੱਚ ਸ਼ਾਮਲ ਲੋਕਾਂ ਨੂੰ ਪਾਣੀ ਅਤੇ ਹੋਰ ਸਾਮਾਨ ਮੁਹੱਈਆ ਕਰਵਾਇਆ। ਫਲੈਗ ਮਾਰਚ ਗੁਰਬਖਸ਼ ਕਲੋਨੀ, ਗੁਰੂਨਾਨਕ ਨਗਰ, ਬਿਸ਼ਨ ਨਗਰ, ਨਿਊ ਬਿਸ਼ਨ ਨਗਰ, ਜੁਝਾਰ ਨਗਰ ਤੋਂ ਹੁੰਦਾ ਹੋਇਆ ਬੰਧਾ ਰੋਡ ’ਤੇ ਸਮਾਪਤ ਹੋਇਆ। 78ਵੇਂ ਆਜ਼ਾਦੀ ਦਿਹਾੜੇ ਮੌਕੇ ਕੱਢੀ ਗਈ ਝੰਡਾ ਯਾਤਰਾ ਦੌਰਾਨ ਭਾਜਪਾ ਆਗੂ ਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਆਪਣੇ ਸੰਬੋਧਨ ਦੌਰਾਨ ਸ਼ਹਿਰ ਵਾਸੀਆਂ ਦੇ ਨਾਲ-ਨਾਲ ਸਫ਼ਾਈ ਸੇਵਕਾਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਸ਼ਹਿਰ ਨੂੰ ਸਫ਼ਾਈ ਪੱਖੋਂ ਚੰਗਾ ਰੈਂਕ ਦਵਾਉਂਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ, ਮਹਾਰਾਣਾ ਪ੍ਰਤਾਪ, ਮਦਨ ਲਾਲ ਢੀਂਗਰਾ, ਸ਼ਹੀਦ ਊਧਮ ਸਿੰਘ ਸੁਨਾਮ, ਕਰਤਾਰ ਸਿੰਘ ਸਰਾਭਾ ਵਰਗੇ ਅਨੇਕਾਂ ਸ਼ਹੀਦਾਂ ਨੂੰ ਯਾਦ ਕੀਤਾ। ਭਾਜਪਾ ਆਗੂ ਨੇ ਕਿਹਾ ਕਿ ਦੇਸ਼ ਦੇ ਇਨ੍ਹਾਂ ਮਹਾਨ ਸਪੂਤਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਸਾਨੂੰ ਆਜ਼ਾਦੀ ਦਿਵਾਈ। ਆਜ਼ਾਦੀ ਤੋਂ ਬਾਅਦ ਹੁਣ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਸਮੂਹਿਕ ਤੌਰ 'ਤੇ ਦੇਸ਼ ਪ੍ਰਤੀ ਬੁਨਿਆਦੀ ਫਰਜ਼ਾਂ ਦੀ ਪਾਲਣਾ ਕਰੀਏ, ਤਾਂ ਜੋ ਅਸੀਂ ਜਲਦੀ ਤੋਂ ਜਲਦੀ ਦੇਸ਼ ਨੂੰ ਵਿਕਸਤ ਦੇਸ਼ਾਂ ਵਿਚ ਸ਼ਾਮਲ ਕਰਨ ਵੱਲ ਅੱਗੇ ਵਧ ਸਕੀਏ। ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਯਾਦ ਦਿਵਾਇਆ ਕਿ ਜਿਸ ਲਗਨ ਅਤੇ ਏਕਤਾ ਨਾਲ ਅਸੀਂ ਸਾਰਿਆਂ ਨੇ ਪਟਿਆਲਾ ਨੂੰ ਪੰਜਾਬ ਦਾ ਨੰਬਰ 1 ਸਾਫ ਸੁਥਰਾ ਸ਼ਹਿਰ ਬਣਾਇਆ ਸੀ, ਉਸੇ ਇੱਛਾ ਸ਼ਕਤੀ ਨਾਲ ਹੀ ਅਸੀਂ ਪਟਿਆਲਾ ਨੂੰ ਰਾਸ਼ਟਰੀ ਪੱਧਰ 'ਤੇ ਸਫਾਈ ਰੈਂਕਿੰਗ ਵਿਚ ਸ਼ਲਾਘਾਯੋਗ ਸਥਾਨ ਦਿਵਾ ਸਕਦੇ ਹਾਂ। ਘਲੌੜੀ ਗੇਟ ਨੇੜੇ ਵੈਂਡਰ ਪਾਲਿਸੀ ਤਹਿਤ ਬਣੇ ਪੰਜਾਬ ਦੀ ਪਹਿਲੀ ਰੇਹੜੀ ਮਾਰਕੀਟ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਜਦੋਂ ਉਹ ਮੇਅਰ ਸਨ ਤਾਂ ਉਨ੍ਹਾਂ ਨੇ ਵੈਂਡਰ ਪਾਲਿਸੀ ਤਹਿਤ 28 ਥਾਵਾਂ ਉੱਤੇ ਨਾਨ-ਵੈਂਡਰ ਖੇਤਰ ਅਤੇ 28 ਥਾਵਾਂ ਨਾਨ ਵੈਂਡਰ ਏਰਿਆ ਪਖੋਂ ਤੈਅ ਕੀਤੀਆਂ ਸਨ। ਜੇਕਰ ਇਹ ਸਕੀਮ ਸ਼ਹਿਰ ਵਿੱਚ ਪੂਰੀ ਤਰ੍ਹਾਂ ਲਾਗੂ ਹੁੰਦੀ ਤਾਂ ਅੱਜ ਰੇਹੜੀ-ਫੜ੍ਹੀ ਵਾਲਿਆਂ ਨੂੰ ਆਪਣਾ ਕਾਰੋਬਾਰ ਨਾਂ ਗੁਆਉਣਾ ਪੈਂਦਾ ਅਤੇ ਸ਼ਹਿਰ ਦੀ ਟਰੈਫਿਕ ਵਿਵਸਥਾ ਪੂਰੀ ਤਰ੍ਹਾਂ ਨਾਲ ਸੁਧਰ ਸਕਦੀ ਸੀ। ਇਸ ਮੌਕੇ ਗੁਰੂ ਨਾਨਕ ਨਗਰ ਮੰਡਲ ਦੇ ਪ੍ਰਧਾਨ ਸੌਰਭ ਸ਼ਰਮਾ, ਜਨਰਲ ਸਕੱਤਰ ਵਰਿੰਦਰ ਗੁਪਤਾ, ਜਨਰਲ ਸਕੱਤਰ ਹਰਦੇਵ ਬੱਲੀ, ਜਨਰਲ ਸਕੱਤਰ ਵਿਜੇ ਕੂਕਾ, ਯੂਥ ਪ੍ਰਧਾਨ ਨਿਖਿਲ ਕੁਮਾਰ ਕਾਕਾ, ਪਟਿਆਲਾ ਮਹਿਲਾ ਮੋਰਚਾ ਦੀ ਪ੍ਰਧਾਨ ਮਨੀਸ਼ਾ ਉੱਪਲ, ਐਸ.ਸੀ ਮੋਰਚਾ ਪ੍ਰਧਾਨ ਰੂਪ ਕੁਮਾਰ, ਓ.ਬੀ.ਸੀ ਮੋਰਚਾ ਦੇ ਪ੍ਰਧਾਨ ਸਿਕੰਦਰ ਕੁਮਾਰ, ਗੁਰਬਚਨ ਲਚਕਾਣੀ, ਅਮਰਨਾਥ ਪੋਨੀ ਝਿਲ, ਸੌਰਵ ਸ਼ਰਮਾ, ਇੰਦਰ ਨਾਰੰਗ, ਗੁਰਧਿਆਣ ਬਰਣ, ਰਜਿੰਦਰ ਸਿੰਧੀ, ਹਰੀਸ਼ ਕਪੂਰ, ਸੰਦੀਪ ਮਲਹੋਤਰਾ, ਰਮੇਸ਼ ਕੁਮਾਰ, ਮਨੀ ਕੂਕਾ, ਹਰਸਿਮਰਨ ਹਨੀ, ਸੰਦੀਪ ਥਾਪਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ।

Related Post