
ਪਿੰਡ ਚਪੜ ਵਿਖੇ ਮਹਾਂਪੁਰਖਾਂ ਦੀ ਯਾਦ ਵਿਚ 16 ਮਾਰਚ ਤੋਂ 23 ਮਾਰਚ ਤੱਕ ਸਜ਼ਾਏ ਜਾਣਗੇ ਦੀਵਾਨ
- by Jasbeer Singh
- March 3, 2025

ਪਿੰਡ ਚਪੜ ਵਿਖੇ ਮਹਾਂਪੁਰਖਾਂ ਦੀ ਯਾਦ ਵਿਚ 16 ਮਾਰਚ ਤੋਂ 23 ਮਾਰਚ ਤੱਕ ਸਜ਼ਾਏ ਜਾਣਗੇ ਦੀਵਾਨ ਘਨੌਰ, 3 ਮਾਰਚ : ਹਲਕਾ ਘਨੌਰ ਦੇ ਧਾਰਮਿਕਤਾ ਦੇ ਹੱਬ ਮੰਨੇ ਜਾਂਦੇ ਪਿੰਡ ਚਪੜ੍ਹ ਵਿਖੇ ਇਲਾਕੇ ਦੀਆਂ ਸੰਗਤਾਂ ਦੀ ਮੀਟਿੰਗ ਬਾਬਾ ਗੁਰਤਾਰ ਸਿੰਘ ਚਪੜ੍ਹ ਦੀ ਅਗਵਾਈ ਵਿਚ ਹੋਈ, ਜਿਸ ਵਿਚ ਮਾਸਟਰ ਜਸਵਿੰਦਰ ਸਿੰਘ ਚਪੜ੍ਹ ਸਟੇਟ ਅਵਾਰਡੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਜਰਗ ਅਤੇ ਭਾਈ ਅਮਰੀਕ ਸਿੰਘ ਜੀ ਮੁੱਖ ਕੀਰਤਨੀਏ ਰਾੜਾ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ 26ਵੀਂ ਬਰਸੀ ਤਹਿਤ ਮਿਤੀ 16 ਮਾਰਚ ਤੋਂ ਲੈ ਕੇ 23 ਮਾਰਚ ਤੱਕ ਅੱਠ ਰੋਜ਼ਾ ਧਾਰਮਿਕ ਦੀਵਾਨ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲਿਆਂ ਵੱਲੋ ਸ਼ਾਮ 7 ਵਜੇ ਤੋਂ 10 ਵਜੇ ਤੱਕ ਸੰਗਤਪੁਰਾ ਆਸ਼ਰਮ ਚਪੜ੍ਹ ਵਿਖੇ ਸਜਾਏ ਜਾਣਗੇ । ਇਸ ਦੌਰਾਨ ਬਾਬਾ ਗੁਰਤਾਰ ਸਿੰਘ ਜੀ ਨੇ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਤਸੰਗ ਵਿਚ ਆਪਣੇ ਸਮੇ ਵਿਚੋਂ ਸਮਾਂ ਕੱਢ ਕੇ ਗੁਰਬਾਣੀ ਸੁਣਨ ਦਾ ਲਾਹਾ ਪ੍ਰਾਪਤ ਕੀਤਾ ਜਾਵੇ । ਦੀਵਾਨਾਂ ਦੇ ਅਖੀਰਲੇ ਦਿਨ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ । ਇਸ ਦੌਰਾਨ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਉਨ੍ਹਾਂ ਬੇਨਤੀ ਕੀਤੀ ਕਿ ਇਨ੍ਹਾਂ ਧਾਰਮਿਕ ਦੀਵਾਨਾਂ ਵਿੱਚ ਆਉਣ ਲਈ ਜੇਕਰ ਕਿਸੇ ਪਿੰਡ ਦੀ ਸੰਗਤ ਨੂੰ ਟਰਾਲੀ ਜਾਂ ਬੱਸ ਦੀ ਸੁਵਿਧਾ ਚਾਹੀਦੀ ਹੈ ਤਾਂ ਬਾਬਾ ਗੁਰਤਾਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹਨ ।