post

Jasbeer Singh

(Chief Editor)

Patiala News

ਡਾਕਟਰਾਂ ਨੇ ਐਮਰਜੈਂਸੀ ਸਮੇਂ ਜ਼ਿੰਦਗੀਆਂ ਬਚਾਉਣ ਦੇ ਢੰਗ ਤਰੀਕੇ ਸਿੱਖੇ : ਡਾਕਟਰ ਗਰੀਸ ਸਾਹਣੀ

post-img

ਡਾਕਟਰਾਂ ਨੇ ਐਮਰਜੈਂਸੀ ਸਮੇਂ ਜ਼ਿੰਦਗੀਆਂ ਬਚਾਉਣ ਦੇ ਢੰਗ ਤਰੀਕੇ ਸਿੱਖੇ : ਡਾਕਟਰ ਗਰੀਸ ਸਾਹਣੀ ਪਟਿਆਲਾ : ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦੇ ਯਤਨਾਂ ਸਦਕਾ, ਡਾਇਰੈਕਟਰ ਪ੍ਰਿੰਸੀਪਲ ਡਾਕਟਰ ਰਾਜਨ ਸਿੰਗਲਾ ਦੇ ਹੁਕਮਾਂ ਅਨੁਸਾਰ, ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਦੇ ਵਿਦਿਆਰਥੀਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਪੀੜਤਾਂ ਨੂੰ ਸੜਕਾਂ, ਘਰਾਂ ਅਤੇ ਪਬਲਿਕ ਸਥਾਨਾਂ ਤੇ, ਬਿਨਾਂ ਦਵਾਈਆਂ, ਟੀਕਿਆਂ ਦੇ ਕੀਮਤੀ ਜਾਨਾਂ ਬਚਾਉਣ ਦੀ ਫਸਟ ਏਡ ਟ੍ਰੇਨਿੰਗ ਦਿੱਤੀ ਗਈ ਹੈ । ਡਾਕਟਰ ਗਰੀਸ ਸਾਹਣੀ ਮੈਡੀਕਲ ਸੁਪਰਡੈਂਟ, ਰਾਜਿੰਦਰਾ ਹਸਪਤਾਲ ਨੇ ਦੱਸਿਆ ਕਿ ਚਾਹੇ ਹਸਪਤਾਲਾਂ ਵਿਖੇ ਵੀ ਜਾਨਾਂ ਬਚਾਉਣ ਲਈ ਡਾਕਟਰਾਂ ਨਰਸਾਂ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾਂਦੇ ਹਨ ਪਰ ਹਸਪਤਾਲਾਂ ਤੋਂ ਬਾਹਰ ਤਾਂ ਫਸਟ ਏਡ ਹੀ ਕਰਨੀ ਪੈਂਦੀ ਹੈ । ਇਸ ਟ੍ਰੇਨਿੰਗ ਦੇ ਮਾਹਿਰ, ਭਾਰਤੀਯ ਰੈੱਡ ਕਰਾਸ ਸੁਸਾਇਟੀ ਦੇ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਅਤੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਦੀਆਂ ਸੇਵਾਵਾਂ ਲਈਆਂ ਗਈਆਂ, ਜਿਨ੍ਹਾਂ ਨੇ ਛੇ ਹਫ਼ਤਿਆਂ ਵਿੱਚ 250 ਤੋਂ ਵੱਧ ਵਿਦਿਆਰਥੀਆਂ ਨੂੰ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ, ਆਫਤਾਵਾਂ, ਜੰਗਾਂ, ਹਾਦਸਿਆਂ ਘਰੇਲੂ ਘਟਨਾਵਾਂ, ਦਿਲ ਦੇ ਦੌਰੇ ਕਾਰਡੀਅਕ ਅਰੈਸਟ, ਬੇਹੋਸ਼ੀ ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਸਮੇਂ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਟ੍ਰੇਨਿੰਗ ਦੇਕੇ, ਨਵੇਂ ਬਣੇ, ਡਾਕਟਰਾਂ ਨਰਸਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਹਨ । ਇਸ ਮੌਕੇ ਪੰਜਾਬ ਪੁਲਿਸ ਆਵਾਜਾਈ ਸਿੱਖਿਆ ਸੈਲ ਦੇ ਇੰਸਪੈਕਟਰ ਕਰਮਜੀਤ ਕੌਰ ਨੇ ਸੜਕਾਂ ਤੇ ਆਪਣੀ ਸੁਰੱਖਿਆ ਅਤੇ ਦੂਸਰਿਆਂ ਦੇ ਬਚਾਉ ਮਦਦ ਲਈ ਆਵਾਜਾਈ ਨਿਯਮਾਂ ਕਾਨੂੰਨਾਂ ਫਰਜ਼ਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਤੇ ਗੱਡੀਆਂ ਦੀ ਸਪੀਡ 80/90 ਤੋਂ ਵੱਧ ਨਹੀਂ ਹੋਣੀ ਚਾਹੀਦੀ । ਸਟੇਟ ਹਾਈਵੇ ਤੇ 50/60, ਸ਼ਹਿਰ ਵਿਚ 30/40 ਅਤੇ ਗਲੀਆਂ ਵਿੱਚ 15/20 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੋਣੀ ਚਾਹੀਦੀ । ਉਨ੍ਹਾਂ ਨੇ ਹੈਲਮਟ, ਸੀਟ ਬੈਲਟ, ਲਾਇਸੰਸ, ਆਰ. ਸੀ., ਪ੍ਰਦੂਸ਼ਣ ਬੀਮੇ ਦੀ ਮਹੱਤਤਾ ਦੱਸੀ । ਉਨ੍ਹਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਜ਼ਖ਼ਮੀਆਂ ਨੂੰ ਹਸਪਤਾਲਾਂ ਵਿਖੇ, ਪਹੁੰਚਾ ਕੇ ਗੁੱਡ ਸਮਾਰਟੀਅਨ ਦੇ ਸਨਮਾਨ ਪੰਜਾਬ ਸਰਕਾਰ ਅਤੇ ਡੀ ਬੀ ਜੀ ਵਲੋਂ ਪਾਓ। ਡਾਕਟਰ ਰਾਕੇਸ਼ ਵਰਮੀ, ਪ੍ਰਧਾਨ ਡੈਡੀਕੇਟਿਡ ਬ੍ਰਦਰਜ਼ ਗਰੁੱਪ ਨੇ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਪ੍ਰਦਾਨ ਕਰਦੇ ਹੋਏ, ਪ੍ਰਣ ਕਰਵਾਇਆ ਕਿ ਉਹ ਨਿਯਮਾਂ, ਕਾਨੂੰਨਾਂ, ਫਰਜ਼ਾਂ ਦੀ ਪਾਲਣਾ ਕਰਦੇ ਹੋਏ, ਦੇਸ਼ ਸਮਾਜ ਘਰ ਪਰਿਵਾਰਾਂ ਦੀ ਸੁਰੱਖਿਆ ਸਨਮਾਨ ਖੁਸ਼ਹਾਲੀ ਲਈ, ਹਰੇਕ ਜ਼ਿੰਦਗੀ ਨੂੰ ਬਚਾਉਣ ਅਤੇ ਫਸਟ ਏਡ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ ਦਾ ਗਿਆਨ, ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਅਤੇ ਪਬਲਿਕ ਤੱਕ ਪਹੁੰਚਾਉਣ ਵਾਲੇ ਫ਼ਰਿਸ਼ਤੇ ਬਣਨਗੇ ।

Related Post