post

Jasbeer Singh

(Chief Editor)

National

ਨੋਟ ਤੇ ਦਸਖਤ ਕਰਨ ਵਾਲੇ ਇੱਕੋ ਇਕ ਪ੍ਰਧਾਨ ਮੰਤਰੀ ਸਨ ਡਾ. ਮਨਮੋਹਨ ਸਿੰਘ

post-img

ਨੋਟ ਤੇ ਦਸਖਤ ਕਰਨ ਵਾਲੇ ਇੱਕੋ ਇਕ ਪ੍ਰਧਾਨ ਮੰਤਰੀ ਸਨ ਡਾ. ਮਨਮੋਹਨ ਸਿੰਘ ਨਵੀਂ ਦਿੱਲੀ : ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨ੍ਹਾਂ ਨੇ ਕਿਸੇ ਵੇਲੇ ਭਾਰਤ ਦੇਸ਼ ਦੇ ਵਿੱਤ ਮੰਤਰੀ ਅਤੇ ਆਰ. ਬੀ. ਆਈ. ਗਵਰਨਰ ਦੀ ਜ਼ਿੰਮੇਵਾਰੀ ਸੰਭਾਲੀ ਸੀ ਦੇ ਨੋਟਾਂ ਤੇ ਦਸਤਖਤ ਵੀ ਕੀਤੇ ਹੋਏ ਪਾਏ ਜਾਂਦੇ ਹਨ, ਜਿਸ ਨਾਲ ਉਹ ਭਾਰਤ ਦੇਸ਼ ਦੇ ਇਕਲੌਤੇ ਪ੍ਰਧਾਨ ਮੰਤਰੀ ਬਣ ਗਏ ਹਨ । ਦੱਸਣਯੋਗ ਹੈ ਕਿ 2005 ਵਿਚ ਵੀ ਜਦੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਸਨ ਤਾਂ ਭਾਰਤ ਸਰਕਾਰ ਨੇ 10 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਸੀ । ਇਸ ’ਤੇ ਮਨਮੋਹਨ ਸਿੰਘ ਦੇ ਦਸਤਖ਼ਤ ਸਨ । ਹਾਲਾਂਕਿ, ਉਸ ਸਮੇਂ ਨੋਟਾਂ ’ਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਦੇ ਦਸਤਖ਼ਤ ਹੁੰਦੇ ਸਨ । ਪਰ ਇਹ ਖ਼ਾਸ ਬਦਲਾਅ 10 ਰੁਪਏ ਦੇ ਨੋਟ ’ਤੇ ਹੋਇਆ ਸੀ । ਇਸ ਤੋਂ ਇਲਾਵਾ ਮਨਮੋਹਨ ਸਿੰਘ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਹਿ ਚੁੱਕੇ ਹਨ । ਉਹ 16 ਸਤੰਬਰ 1982 ਤੋਂ 14 ਜਨਵਰੀ 1985 ਤਕ ਇਸ ਅਹੁਦੇ ’ਤੇ ਰਹੇ । ਇਸ ਦੌਰਾਨ ਛਪੇ ਨੋਟਾਂ ’ਤੇ ਉਨ੍ਹਾਂ ਦੇ ਦਸਤਖ਼ਤ ਹੁੰਦੇ ਸਨ । ਇਹ ਪ੍ਰਣਾਲੀ ਭਾਰਤ ਵਿਚ ਅਜੇ ਵੀ ਮੌਜੂਦ ਹੈ ਕਿ ਮੁਦਰਾ ’ਤੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਦਸਤਖ਼ਤ ਨਹੀਂ ਹੁੰਦੇ, ਸਗੋਂ ਆਰ. ਬੀ. ਆਈ. ਗਵਰਨਰ ਦੇ ਦਸਤਖ਼ਤ ਹੁੰਦੇ ਹਨ । ਮਨਮੋਹਨ ਸਿੰਘ ਨੂੰ ਅਰਥ ਸ਼ਾਸਤਰ ਦੇ ਡੂੰਘੇ ਗਿਆਨ ਅਤੇ 1991 ਵਿਚ ਭਾਰਤ ’ਚ ਕੀਤੇ ਇਤਿਹਾਸਕ ਆਰਥਕ ਸੁਧਾਰਾਂ ਲਈ ਯਾਦ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਉਹ ਭਾਰਤ ਦੇ ਵਿੱਤ ਮੰਤਰੀ ਰਹਿ ਚੁੱਕੇ ਹਨ । ਉਨ੍ਹਾਂ ਵਲੋਂ ਕੀਤੇ ਗਏ ਸੁਧਾਰਾਂ ਨੇ ਭਾਰਤੀ ਅਰਥਚਾਰੇ ਨੂੰ ਨਵੀਂ ਦਿਸ਼ਾ ਦਿਤੀ ।

Related Post