
Patiala News
0
ਡਾ. ਨਵਜੋਤ ਕੌਰ ਦਾ ਰਜਿਸਟਰਾਰ ਦੇ ਅਹੁਦੇ ਤੋਂ ਅਸਤੀਫਾ ਮਨਜ਼ੂਰ, ਡੀਨ ਅਕਾਦਮਿਕ ਨੂੰ ਸੌਂਪੀ ਰਜਿਸਟਰਾਰ ਦੀ ਜ਼ਿੰਮੇਵਾਰੀ
- by Aaksh News
- June 6, 2024
-1717681209.jpg)
ਪੰਜਾਬੀ ਯੂਨੀਵਰਸਿਟੀ ਦੇ ਰਜਿਸਸ਼ਟਰਾਰ ਦਾ ਅਸਤੀਫਾ ਵਾਈਸ ਚਾਂਸਲਰ ਦਾ ਕਾਰਜਭਾਰ ਸਾਂਭ ਰਹੇ ਪਿ੍ਰੰਸੀਪਲ ਸੈਕਟਰੀ ਨੇ ਮਨਜ਼ੂਰ ਕਰ ਲਿਆ ਹੈ। ਡਾ. ਨਵਜੋਤ ਕੌਰ ਵੱਲੋਂ ਰਜਿਸਟਰਾਰ ਦੇ ਅਹੁਦੇ ਤੋਂ ਮਾਰਚ ਮਹੀਨੇ ਵਿਚ ਅਸਤੀਫਾ ਦਿੱਤਾ ਸੀ ਜਿਸ ਨੂੰ ਕਰੀਬ ਦੋ ਮਹੀਨੇ ਬਾਅਦ ਇਕ ਵਾਰ ਸਾਬਕਾ ਵੀਸੀ ਨੇ ਮਨਜ਼ੂਰ ਕਰ ਲਿਆ ਪਰ ਨਵੇਂ ਵੀਸੀ ਨੇ ਚੋਣ ਜ਼ਾਬਤੇ ਕਰਕੇ ਇਹ ਮਨਜ਼ੂਰੀ ਰੱਦ ਕਰ ਦਿੱਤੀ। ਹੁਣ ਚੋਣ ਜ਼ਾਬਤਾ ਖ਼ਤਮ ਹੋਣ ’ਤੇ ਆਖਿਰ ਡਾ. ਨਵਜੋਤ ਕੌਰ ਦਾ ਅਸਤੀਫਾ ਮਨਜ਼ੂਰ ਹੋ ਗਿਆ ਹੈ। ਵੀਸੀ ਵੱਲੋਂ ਜਾਰੀ ਹੁਕਮ ਵਿਚ ਕਿਹਾ ਗਿਆ ਹੈ ਕਿ ਡਾ. ਨਵਜੋਤ ਕੌਰ ਵੱਲੋਂ ਪ੍ਰੋਫੈਸਰ ਸਕੂਲ ਆਫ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਰਜਿਸਟਰਾਰ ਦੀ ਵਾਧੂ ਜ਼ਿੰਮੇਵਾਰੀ ਤੋਂ ਅਸਤੀਫਾ ਦਿੱਤਾ ਗਿਆ ਸੀ, ਉਹ ਮਨਜ਼ੂਰ ਕਰ ਲਿਆ ਗਿਆ ਹੈ। ਵਾਈਸ ਚਾਂਸਲਰ ਦੇ ਨਵੇਂ ਹੁਕਮ ਅਨੁਸਾਰ ਰਜਿਸਟਰਾਰ ਦਾ ਕੰਮ ਹਾਲ ਦੀ ਘੜੀ ਡੀਨ ਅਕਾਦਮਿਕ ਮਾਮਲੇ ਹੀ ਦੇਖਣਗੇ।