go to login
post

Jasbeer Singh

(Chief Editor)

Sports

'ਮਰਹੂਮ ਪਿਤਾ ਨੂੰ ਮਿਲਣ ਲਈ ਆਪਣਾ ਸਭ ਕੁਝ ਖੋਣ ਲਈ ਤਿਆਰ ਹਾਂ...', ਭਾਵੁਕ Harbhajan Singh ਨੇ ਪੁਰਾਣੇ ਦਿਨਾਂ ਨੂੰ ਯ

post-img

ਭਾਰਤੀ ਟੀਮ ਦੇ ਸਾਬਕਾ ਆਫ ਸਪਿਨਰ ਹਰਭਜਨ ਸਿੰਘ (Harbhajan Singh) ਨੇ ਹਾਲ ਹੀ 'ਚ ਸ਼ਿਖਰ ਧਵਨ ਦੇ ਨਵੇਂ ਸ਼ੋਅ 'ਧਵਨ ਕਰੇਂਗੇ' 'ਚ ਹਿੱਸਾ ਲਿਆ ਸੀ। ਇਸ ਦੌਰਾਨ ਭੱਜੀ ਨੇ ਆਪਣੇ ਬਚਪਨ ਦੀਆਂ ਯਾਦਾਂ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਨੇ ਉਨ੍ਹਾਂ ਇਕ ਆਦਰਸ਼ ਪਿਤਾ ਬਣਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਹਰਭਜਨ ਸਿੰਘ ਨੇ ਆਪਣੇ ਪਿਤਾ ਬਾਰੇ ਕਹਾਣੀਆਂ ਸੁਣਾਈਆਂ। ਆਓ ਤੁਹਾਨੂੰ ਦੱਸਦੇ ਹਾਂ ਭੱਜੀ ਦੇ ਇਹ ਅਣਸੁਣੇ ਕਿੱਸੇ। ਹਰਭਜਨ ਸਿੰਘ ਮਰਹੂਮ ਪਿਤਾ ਨੂੰ ਯਾਦ ਕਰ ਕੇ ਹੋਏ ਭਾਵੁਕ ਦਰਅਸਲ, ਸ਼ਿਖਰ ਧਵਨ ਦੇ ਨਵੇਂ ਸ਼ੋਅ 'ਧਵਨ ਕਰੇਂਗੇ' 'ਚ ਹਰਭਜਨ ਸਿੰਘ ਨੇ ਆਪਣੇ ਪਰਿਵਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਇਕ ਪਿਤਾ ਹੋਣ ਦੇ ਨਾਤੇ ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਚੰਗੇ ਇਨਸਾਨ ਬਣਨ ਤੇ ਇਸ ਲਈ ਪਰਮਾਤਮਾ ਅੱਗੇ ਇਹੀ ਪ੍ਰਾਰਥਨਾ ਕਰਦਾ ਹਾਂ। ਬਾਅਦ 'ਚ ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ਉਹ ਕੀ ਬਣਨਾ ਚਾਹੁੰਦੇ ਹਨ। ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ। ਇਸ ਦੇ ਨਾਲ ਹੀ ਭੱਜੀ ਨੇ ਇਹ ਵੀ ਕਿਹਾ ਕਿ ਮੈਂ ਇਕ ਤਸਵੀਰ ਵੀ ਬਣਾਉਂਦਾ ਹਾਂ, ਮੈਨੂੰ ਆਪਣੇ ਪਿਤਾ ਤੋਂ ਬਹੁਤ ਪ੍ਰੇਰਨਾ ਮਿਲੀ। ਉਹ ਬਹੁਤ ਮਿਹਨਤੀ ਸਨ। ਮੈਨੂੰ ਸਫਲ ਹੁੰਦੇ ਦੇਖਣਾ ਤੇ ਆਪਣਾ ਨਾਂ ਕਮਾਉਂਦੇ ਦੇਖਣਾ ਉਨ੍ਹਾਂ ਦਾ ਸੁਪਨਾ ਸੀ। ਇਹ ਅਜੀਬ ਹੈ ਕਿ ਹੁਣ ਮੈਂ ਆਪਣੀ ਪਛਾਣ ਬਣਾ ਲਈ ਹੈ ਅਤੇ ਉਹ ਇਸ ਨੂੰ ਦੇਖਣ ਲਈ ਇੱਥੇ ਨਹੀਂ ਹੈ। ਮੈਨੂੰ ਯਕੀਨ ਹੈ ਕਿ ਉਹ ਮੈਨੂੰ ਦੇਖ ਰਿਹਾ ਹੈ ਅਤੇ ਮੈਨੂੰ ਅਸੀਸ ਦੇ ਰਿਹਾ ਹੈ। ਜੇ ਮੈਂ ਆਪਣੇ ਪਿਤਾ ਨੂੰ ਮਿਲਣ ਲਈ ਸਭ ਕੁਝ ਵੇਚ ਸਕਦਾਂ, ਤਾਂ ਮੈਂ ਖੁਸ਼ ਹੋਵਾਂਗਾ।

Related Post