post

Jasbeer Singh

(Chief Editor)

National

ਪਤਨੀ ਨਾਲ ਝਗੜੇ ਦੇ ਚਲਦਿਆਂ ਤਿੰਨ ਸਾਲਾਂ ਧੀ ਨੂੰ ਚੂਹੇ ਮਾਰਨ ਵਾਲੀ ਦਵਾਈ ਖੁਆ ਪਿਤਾ ਨੇ ਖੁਦ ਵੀ ਕੀਤੀ ਖੁਦਕਸ਼ੀ

post-img

ਪਤਨੀ ਨਾਲ ਝਗੜੇ ਦੇ ਚਲਦਿਆਂ ਤਿੰਨ ਸਾਲਾਂ ਧੀ ਨੂੰ ਚੂਹੇ ਮਾਰਨ ਵਾਲੀ ਦਵਾਈ ਖੁਆ ਪਿਤਾ ਨੇ ਖੁਦ ਵੀ ਕੀਤੀ ਖੁਦਕਸ਼ੀ ਪਾਲਘਰ : ਭਾਰਤ ਦੇਸ਼ ਦੇ ਮਹਾਰਾਸ਼ਟਰ ਸੂਬੇ ਦੇ ਪਾਲਘਰ ਜਿ਼ਲ੍ਹੇ `ਚ ਪਤਨੀ ਨਾਲ ਵਿਵਾਦ ਕਾਰਨ ਇਕ ਵਿਅਕਤੀ ਨੇ ਆਪਣੀ ਸਾਢੇ ਤਿੰਨ ਸਾਲ ਦੀ ਧੀ ਨੂੰ ਚੂਹੇ ਮਾਰਨ ਵਾਲੀ ਦਵਾਈ ਖੁਆ ਕੇ ਮਾਰ ਦਿੱਤਾ ਅਤੇ ਫਿਰ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ 20 ਅਗਸਤ ਨੂੰ ਮੋਖਾਡਾ `ਚ ਹੋਈ ਅਤੇ ਵੀਰਵਾਰ ਨੂੰ ਹਸਪਤਾਲ `ਚ ਜ਼ਿੰਦਗੀ ਅਤੇ ਮੌਤ ਨਾਲ ਜੂਝਣ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। ਦੋਸ਼ੀ ਆਦਿਨਾਥ ਰੋਕੜੇ (34) ਆਪਣੀ ਪਤਨੀ ਨਾਲ ਗੁਆਂਢੀ ਨਾਸਿਕ ਜ਼ਿਲ੍ਹੇ ਦੇ ਚਿੰਚੋਲਾ `ਚ ਕੰਮ ਕਰਦਾ ਸੀ। ਮੋਖਾਡਾ ਪੁਲਸ ਦੇ ਸਹਾਇਕ ਇੰਸਪੈਕਟਰ ਪ੍ਰੇਮਨਾਥ ਢੋਲੇ ਨੇ ਦੱਸਿਆ ਕਿ ਦੋਸ਼ੀ ਨੂੰ ਆਪਣੀ ਪਤਨੀ `ਤੇ ਕਿਸੇ ਨਾਲ ਸੰਬੰਧ ਹੋਣ ਦਾ ਸ਼ੱਕ ਸੀ, ਜਿਸ ਕਾਰਨ ਜੋੜੇ ਵਿਚਾਲੇ ਹਮੇਸ਼ਾ ਝਗੜਾ ਹੁੰਦਾ ਸੀ।ਅਧਿਕਾਰੀ ਨੇ ਦੱਸਿਆ ਕਿ ਰੋਕੜੇ ਆਪਣੀ ਧੀ ਪਰੀ ਨੂੰ ਮੋਖਾਡਾ ਦੇ ਖੋਡਾਲਾ ਸਥਿਤ ਆਪਣੇ ਘਰ ਲੈ ਆਇਆ ਅਤੇ ਆਪਣੀ ਪਤਨੀ ਨੂੰ ਬੱਚੀ ਨੂੰ ਵਾਪਸ ਨਹੀਂ ਲਿਜਾਉਣ ਦਿੱਤਾ। 20 ਅਗਸਤ ਨੂੰ ਦੋਸ਼ੀ ਨੇ ਬੱਚੀ ਨੂੰ ਚੂਹੇ ਮਾਰਨ ਵਾਲੀ ਦਵਾਈ ਖੁਆ ਦਿੱਤੀ ਅਤੇ ਖ਼ੁਦ ਵੀ ਖਾ ਲਈ। ਉਨ੍ਹਾ ਦੱਸਿਆ ਕਿ ਪਿਓ $;ਅਤੇ ਧੀ ਨੂੰ ਨਾਸਿਕ ਦੇ ਇਕ ਹਸਪਤਾਲ ਲਿਜਾਇਆ ਗਿਆ ਪਰ ਰਸਤੇ `ਚ ਹੀ ਬੱਚੀ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ 2 ਦਿਨ ਬਾਅਦ ਹਸਪਤਾਲ `ਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਭਾਰਤੀ ਨਿਆਂ ਸੰਹਿਤਾ ਦੀ ਧਾਰਾ 103 (1) (ਕਤਲ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Related Post