ਖੂਹ ਵਿਚ ਗੈਸ ਲੀਕ ਹੋਣ ਕਾਰਨ ਇਕ ਨੂੰ ਬਚਾਉਣ ਗਏ ਚਾਰ ਹੋਰ ਦੀ ਵੀ ਹੋਈ ਮੌਤ ਛੱਤੀਸਗੜ੍ਹ, 5 ਜੁਲਾਈ : ਖੂਹ ਵਿਚ ਲੱਕੜ ਚੁੱਕਣ ਗਏ ਵਿਅਕਤੀ ਨੂੰ ਬਾਹਰ ਕੱਢਣ ਲਈ ਖੂਹ ਵਿਚ ਗਏ ਚਾਰ ਵਿਅਕਤੀ ਵੀ ਗੈਸ ਲੀਕ ਹੋਣ ਦੇ ਚਲਦਿਆਂ ਮੌਤ ਨੂੰ ਪਿਆਰੇ ਹੋ ਗਏ। ਦੱਸਣਯੋਗ ਹੈ ਕਿ ਉਕਤ ਘਟਨਾ ਛੱਤੀਸਗੜ੍ਹ ਦੇ ਜੰਜਗੀਰ ਚੰਪਾ ਜਿਲੇ ਦਾ ਹੈ। ਉਕਤ ਦੁੱਖਦਾਈ ਘਟਨਾ ਦੇ ਚਲਦਿਆਂ ਪਰਿਵਾਰਕ ਮੈਂਬਰਾਂ ਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ।
