 
                                             
                                  National
                                 
                                    
  
    
  
  0
                                 
                                 
                              
                              
                              
                              ਰਿਲਾਇੰਸ ਇੰਡਸਟਰੀ ਨੇ 35 ਲੱਖ ਸ਼ੇਅਰ ਹੋਲਡਰਜ਼ ਨੰੁ ਦਿੱਤਾ ਇਕ ਸ਼ੇਅਰ ਤੇ ਇਕ ਬੋਨਸ ਸ਼ੇਅਰ ਦੇਣ ਦਾ ਪ੍ਰਸਤਾਵ
- by Jasbeer Singh
- August 30, 2024
 
                              ਰਿਲਾਇੰਸ ਇੰਡਸਟਰੀ ਨੇ 35 ਲੱਖ ਸ਼ੇਅਰ ਹੋਲਡਰਜ਼ ਨੰੁ ਦਿੱਤਾ ਇਕ ਸ਼ੇਅਰ ਤੇ ਇਕ ਬੋਨਸ ਸ਼ੇਅਰ ਦੇਣ ਦਾ ਪ੍ਰਸਤਾਵ ਮੰੁਬਈ : ਦੂਰ ਸੰਚਾਰ ਦੇ ਖੇਤਰ ਦੀ ਇਕ ਨਾਮਚਿੰਨ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੇ 35 ਲੱਖ ਸ਼ੇਅਰਹੋਲਡਰਜ਼ ਨੂੰ ਤੋਹਫਾ ਦਿੰਦੇ ਹੋਏ ਇਕ ਸ਼ੇਅਰ ’ਤੇ ਇਕ ਬੋਨਸ ਸ਼ੇਅਰ ਦੇਣ ਦਾ ਪ੍ਰਸਤਾਵ ਕੀਤਾ ਹੈ। ਇਸ ’ਤੇ ਆਖਰੀ ਫੈਸਲਾ 5 ਸਤੰਬਰ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ’ਚ ਹੋਵੇਗਾ । ਰਿਲਾਇੰਸ ਇੰਡਸਟਰੀਜ਼ ਨੇ ਵੀਰਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਬੋਨਸ ਸ਼ੇਅਰ ਸਬੰਧੀ ਪ੍ਰਸਤਾਵ ਦੀ ਜਾਣਕਾਰੀ ਦਿੱਤੀ। ਉੱਧਰ ਜਾਣਕਾਰਾਂ ਦਾ ਕਹਿਣਾ ਹੈ ਕਿ ਨਿਵੇਸ਼ਕਾਂ ਨੂੰ ਇਸ ’ਚ ਜ਼ਿਆਦਾ ਖੁਸ਼ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਨਾਲ ਨਿਵੇਸ਼ਕਾਂ ਵੱਲੋਂ ਕੀਤੇ ਗਏ ਨਿਵੇਸ਼ ਦੀ ਵੈਲਿਊ ਨਹੀਂ ਵਧੇਗੀ ਸਗੋਂ ਉਨ੍ਹਾਂ ਕੋਲ ਰਿਲਾਇੰਸ ਦੇ ਸ਼ੇਅਰਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ ਪਰ ਸ਼ੇਅਰ ਦੀ ਕੀਮਤ ਘੱਟ ਹੋ ਕੇ ਅੱਧੀ ਰਹਿ ਜਾਵੇਗੀ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     