post

Jasbeer Singh

(Chief Editor)

Punjab

ਮੀਂਹ ਤੇ ਝੱਖੜ ਕਾਰਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਦੀ ਬਿਜਲੀ ਗੁੱਲ, ਖੰਭੇ ਤੇ ਦਰੱਖਤ ਡਿੱਗੇ

post-img

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਬੁੱਧਵਾਰ ਰਾਤ ਨੂੰ ਭਾਰੀ ਮੀਂਹ ਤੇ ਝੱਖੜ ਕਾਰਨ ਕਈ ਇਲਾਕਿਆਂ ‘ਚ ਬਿਜਲੀ ਦੇ ਖੰਭੇ, ਟਾਵਰ ਡਿੱਗ ਗਏ ਤੇ ਦਰੱਖਤ ਪੁੱਟੇ ਗਏ। ਇਸ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ। ਮੀਂਹ ਤੇ ਝੱਖੜ ਕਾਰਨ ਚੰਡੀਗੜ੍ਹ, ਪੰਚਕੂਲਾ, ਮੁਹਾਲੀ, ਪਟਿਆਲਾ ਅਤੇ ਲੁਧਿਆਣਾ ਦੇ ਕਈ ਇਲਾਕਿਆ ’ਚ ਬਿਜਲੀ ਗੁੱਲ ਰਹੀ। ਲੁਧਿਆਣਾ ਦੀ ਘੁਮਾਰ ਮੰਡੀ ਅਤੇ ਸਿਵਲ ਲਾਈਨ ਵਿੱਚ 8-10 ਘੰਟੇ ਤੋਂ ਵੱਧ ਸਮੇਂ ਤੋਂ ਬਿਜਲੀ ਨਹੀਂ ਅਤੇ ਵੋਲਟੇਜ ਵਿੱਚ ਉਤਰਾਅ-ਚੜ੍ਹਾਅ ਰਿਹਾ। ਸਾਹਨੇਵਾਲ ਖੇਤਰ ਵਿੱਚ 62 ਬਿਜਲੀ ਦੇ ਖੰਭੇ ਤੇਜ਼ ਹਨੇਰੀ ਕਾਰਨ ਡਿੱਗ ਗਏ, ਜਿਸ ਕਾਰਨ ਸਾਹਨੇਵਾਲ, ਗਿਆਸਪੁਰਾ ਅਤੇ ਕੰਗਣਵਾਲ ਖੇਤਰਾਂ ਵਿੱਚ ਬਿਜਲੀ ਨਹੀਂ। ਸ਼ਹਿਰ ਦੇ ਇਲਾਕਿਆਂ ਵਿੱਚ ਦਰੱਖਤ ਡਿੱਗਣ ਨਾਲ ਤਾਰਾਂ ਟੁੱਟ ਗਈਆਂ ਅਤੇ ਕਈ ਘੰਟੇ ਬਿਜਲੀ ਨਹੀਂ ਆਈ। ਪਟਿਆਲਾ ਦੇ ਕਈ ਇਲਾਕਿਆਂ ’ਚ ਰਾਤ ਨੂੰ ਬਿਜਲੀ ਗੁੱਲ ਰਹੀ।

Related Post