post

Jasbeer Singh

(Chief Editor)

ਪੰਜਾਬ ’ਚ ਭਿਆਨਕ ਗਰਮੀ ਕਾਰਨ ਸਕੂਲਾਂ ਦੀਆਂ ਛੁੱਟੀਆਂ 21 ਮਈ ਤੋਂ

post-img

ਪੰਜਾਬ ਵਿਚ ਪੈ ਰਹੀ ਭਿਅਨਕ ਗਰਮੀ ਕਾਰਨ ਸਰਕਾਰ ਵੱਲੋਂ ਰਾਜ ਸਾਰੇ ਸਕੂਲਾਂ ਵਿਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਰਾਜ ਦੀਆਂ ਅਧਿਆਪਕ ਜਥੇਬੰਦੀਆਂ ਅਤੇ ਮਾਪਿਆਂ ਵਲੋਂ ਇਸ ਮੰਗ ਨੂੰ ਕਈ ਦਿਨਾਂ ਤੋਂ ਕੀਤਾ ਜਾ ਰਿਹਾ ਸੀ। ਪੰਜਾਬ ਸਰਕਾਰ‌ ਵਲੋਂ ਲਏ ਫੈਸਲੇ ਅਨੁਸਾਰ 21 ਤੋਂ 31 ਮਈ ਤੱਕ ਇਹ ਛੁੱਟੀਆਂ ਕੀਤੀਆਂ ਗਈਆਂ ਹਨ, ਜਦੋਂ ਕਿ 1 ਜੂਨ ਤੋਂ 30 ਜੂਨ ਤੱਕ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਸਰਕਾਰੀ ਫੈਸਲੇ ਅਨੁਸਾਰ ਇਹ ਛੁੱਟੀਆਂ ਸੂਬੇ ਦੇ ਸਾਰੇ ਸਰਕਾਰੀ,ਅਰਧ ਸਰਕਾਰੀ, ਮਾਨਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਵਿਚ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਅੱਜ ਸਕੂਲਾਂ ਦਾ ਦਾ ਸਮਾਂ ਬਦਲਕੇ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਸੀ।

Related Post