post

Jasbeer Singh

(Chief Editor)

Patiala News

ਪਿੰਡ ਖਾਨਪੁਰ ਗੰਡਿਆ (ਰੇਲੂ) ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਲਗਾਏ ਖੂਨਦਾਨ ਕੈਂਪ ਦੌਰਾਨ 70 ਯੂਨਿਟ ਖੂਨ ਇਕੱਤਰ, 210

post-img

ਪਿੰਡ ਖਾਨਪੁਰ ਗੰਡਿਆ (ਰੇਲੂ) ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਲਗਾਏ ਖੂਨਦਾਨ ਕੈਂਪ ਦੌਰਾਨ 70 ਯੂਨਿਟ ਖੂਨ ਇਕੱਤਰ, 210 ਮਰੀਜ਼ਾ ਦੀਆਂ ਅੱਖਾਂ ਤੇ ਮੈਡੀਕਲ ਜਾਂਚ ਰਾਜਪੁਰਾ, 22 ਦਸੰਬਰ : ਪਿੰਡ ਖਾਨਪੁਰ ਗੰਡਿਆ (ਰੇਲੂ) ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਖਜਾਨਚੀ ਰਣਬੀਰ ਸਿੰਘ ਰਾਣਾ ਦੀ ਅਗਵਾਈ ਵਿੱਚ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਚਾਰੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ 12ਵਾਂ ਖੂਨਦਾਨ, ਮੁਫਤ ਅੱਖਾਂ ਦੀ ਜਾਂਚ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਉਤੇ ਪਟਿਆਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੈ ਕੁਮਾਰ ਗੋਇਲ, ਮੈਂਬਰ ਰਾਜੇਸ਼ ਵਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਕਲੱਬ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵੱਲੋਂ ਕੈਂਪ ਦੀ ਸ਼ੁਰੂਆਤ ਮੌਕੇ ਕਿਹਾਕਿ ਕਲੱਬ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਚਾਰੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਅਤੇ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਕਲੱਬ ਮੈਂਬਰਾਂ ਤੇ ਹੋਰਨਾਂ ਵਿਅਕਤੀਆਂ ਵੱਲੋਂ ਜਰੂਰਤਮੰਦਾਂ ਦੇ ਲਈ ਖੂਨਦਾਨ ਕਰਕੇ ਆਪਣਾ ਬਣਦਾ ਸਹਿਯੋਗ ਦਿੱਤਾ ਜਾਂਦਾ ਹੈ । ਕੈਂਪ ਦੌਰਾਨ ਅੱਖਾਂ ਦਾ ਮਾਹਰ ਡਾ: ਜ਼ਸਵਿੰਦਰਪਾਲ ਸਿੰਘ ਸੋਢੀ ਵੱਲੋਂ 150 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅੱਪ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ਐਮਡੀ ਮੈਡੀਸਨ ਵੱਲੋਂ 60 ਮਰੀਜਾਂ ਦਾ ਚੈਕਅੱਪ ਕੀਤਾ ਗਿਆ । ਇਸ ਮੌਕੇ ਕਲੱਬ ਦੀ ਤਰਫੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ । ਕੈਂਪ ਦੌਰਾਨ 70 ਵਿਅਕਤੀਆਂ ਨੇ ਖੂਨਦਾਨ ਕੀਤਾ ਗਿਆ। ਕਲੱਬ ਦੀ ਤਰਫੋਂ ਖੂਦਾਨੀਆਂ ਨੂੰ ਸਰਟੀਫਿਕੇਟ, ਕੱਪ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਡਾਕਟਰਾਂ ਦੀ ਟੀਮ ਤੇ ਆਏ ਮਹਿਮਾਨਾਂ ਨੂੰ ਵੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ । ਇਸ ਮੌਕੇ ਕਲੱਬ ਨੂੰ ਕਾਮਯਾਬ ਕਰਨ ਦੇ ਲਈ ਕਲੱਬ ਦੇ ਮੀਤ ਪ੍ਰਧਾਨ ਚਰਨਦੀਪ ਸਿੰਘ ਜ਼ੋਤੀ, ਜਨਰਲ ਸਕੱਤਰ ਜਗਜੀਤ ਸਿੰਘ, ਸਕੱਤਰ ਜ਼ਸਪਾਲ ਸਿੰਘ, ਕਲੱਬ ਮੈਂਬਰ ਮਾਨ ਸਿੰਘ, ਹਰਭਜਨ ਸਿੰਘ, ਤਰਨਵੀਰ ਸਿੰਘ, ਮਨਦੀਪ ਸਿੰਘ, ਹਰਿੰਦਰ ਸਿੰਘ ਸਿਆਲੂ, ਤੇਜਿੰਦਰ ਸਿੰਘ ਬੜਿੰਗ, ਗੁਰਧਿਆਨ ਸਿੰਘ, ਦਮਨਪ੍ਰੀਤ ਖੇੜੀਮੰਡਲਾ, ਗੋਰਵ ਧੀਮਾਨ, ਪਾਲੀ ਸਨੋਰ, ਮਨਦੀਪ ਸਿੰਘ ਪੋਲਾ ਬਲਾਕ ਪ੍ਰਧਾਨ, ਇੰਦਰਜੀਤ ਸਿੰਘ ਸਿਆਲੂ, ਡਾ. ਮਲਕੀਤ ਸਿੰਘ ਮਾਨ, ਡਾ. ਅਮਨ ਨੇ ਪੂਰਨ ਸਹਿਯੋਗ ਦਿੱਤਾ ।

Related Post