post

Jasbeer Singh

(Chief Editor)

Patiala News

ਪੋਲੀਓ ਮੁਹਿੰਮ ਤਿੰਨ ਦਿਨਾਂ ਦੌਰਾਨ 1 ਲੱਖ 80 ਹਜਾਰ 115 ਨਿਕੜਿਆਂ ਨੇ ਪੀਤੀਆਂ ਦੋ ਬੂੰਦਾਂ ਜਿੰਦਗੀ ਦੀਆਂ

post-img

ਪੋਲੀਓ ਮੁਹਿੰਮ ਤਿੰਨ ਦਿਨਾਂ ਦੌਰਾਨ 1 ਲੱਖ 80 ਹਜਾਰ 115 ਨਿਕੜਿਆਂ ਨੇ ਪੀਤੀਆਂ ਦੋ ਬੂੰਦਾਂ ਜਿੰਦਗੀ ਦੀਆਂ ਸੋ ਫੀਸਦੀ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਪਿਲਾਉਣ ਦਾ ਟੀਚਾ ਹੋਇਆ ਪੂਰਾ ਪਟਿਆਲਾ : ਸਬ ਰਾਸ਼ਟਰੀ ਪਲਸ ਪੋਲੀਓ ਦਿਵਸ 8 ਤੋਂ 10 ਦਸੰਬਰ ਤਹਿਤ ਪਲਸ ਪੋਲੀਓ ਮੁਹਿੰਮ ਦੇ ਤੀਜੇ ਅਤੇ ਅੰਤਿਮ ਦਿਨ ਤੱਕ ਪਟਿਆਲਾ ਜਿਲ੍ਹੇ ਵਿਚ 0-5 ਸਾਲ ਤੱਕ ਦੇ 1,80,115 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆਂ । ਜਾਣਕਾਰੀ ਦਿੰਦੇ ਜਿਲਾ ਟੀਕਾਕਰਨ ਅਫਸਰ ਡਾ. ਕੁਸ਼ਲਦੀਪ ਗਿੱਲ ਨੇ ਕਿਹਾ ਕਿ ਅੱਜ ਪੋਲੀਓ ਮੁਹਿੰਮ ਦੇ ਅੰਤਿਮ ਅਤੇ ਤੀਜੇ ਦਿਨ ਸਿਹਤ ਟੀਮਾਂ ਵੱਲੋਂ 1,37320 ਘਰਾਂ ਦਾ ਦੌਰਾ ਕਰਕੇ 27712 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ, ਜਿਸ ਨਾਲ ਜਿਲੇ੍ਹ ਵਿੱਚ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੁੰਦਾ ਪਿਲਾਉਣ ਦਾ 100 ਫੀਸਦੀ ਟੀਚਾ ਪੂਰਾ ਕਰ ਲਿਆ ਗਿਆ ਹੈ । ਡਾ. ਕੁੁਸ਼ਲਦੀਪਗਿੱਲ ਨੇ ਦੱਸਿਆਂ ਕਿ ਸਿਹਤ ਵਿਭਾਗ ਵੱਲੋਂ ਮੁਹਿੰਮ ਦੇ ਪਹਿਲੇ ਦਿਨ ਐਤਵਾਰ ਨੂੰ ਜਨਤਕ ਥਾਂਵਾ, ਪਿੰਡਾਂ ਅਤੇ ਸ਼ਹਿਰਾਂ ਵਿਚ ਲੋੜ ਅਨੁਸਾਰ ਪੋਲੀਓ ਬੂਥ ਲਗਾ ਕੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾਈਆਂ ਗਈਆਂ ਸਨ । ਜਿਹੜੇ ਬੱਚੇ ਕਿਸੇ ਕਾਰਨ ਬੂਥਾਂ ਤੇ ਪੋਲੀਓ ਦਵਾਈ ਪੀਣ ਤੋ ਵਾਂਝੇ ਰਹਿ ਗਏ ਸਨ, ਉਹਨਾਂ ਬੱਚਿਆਂ ਨੂੰ 9 ਅਤੇ 10 ਦਸੰਬਰ ਨੂੰ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪੋਲੀਓ ਵੈਕਸੀਨ ਦੀਆਂ ਬੂੰਦਾਂ ਪਿਲਾਈਆਂ ਗਈਆਂ । ਉਨ੍ਹਾਂ ਇਸ ਮਹਿੰਮ ਨੂੰ ਸਫਲਤਾਪੁਰਵਕ ਨੇਪਰੇ ਚਾੜਨ ਲਈ ਸਿਹਤ ਸਟਾਫ, ਮਾਤਾ ਕੌਸ਼ੱਲਿਆ ਨਰਸਿੰਗ ਸਕੂਲ, ਅਸ਼ੋਕਾ ਨਰਸਿੰਗ ਕਾਲਜ ਦੇ ਵਿਦਿਆਰਥੀ, ਆਂਗਨਵਾੜੀ ਵਰਕਰ, ਆਸ਼ਾ ਵਰਕਰ, ਸਮਾਜ ਸੇਵੀ ਸੰਸਥਾਵਾਂ, ਪੰਚਾਇਤਾ, ਵੱਖ ਵੱਖ ਵਿਭਾਗਾ ਅਤੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਜਿਲ੍ਹੇ ਵਿੱਚ ਚਲਾਈ ਇਹ ਮੁਹਿੰਮ ਦਾ ਜਿਲਾ ਟੀਕਾਕਰਨ ਅਫਸਰ ਅਤੇ ਸਮੂਹ ਪ੍ਰੋਗਰਾਮ ਅਫਸਰਾਂ ਵੱਲੋਂ ਵੀ ਵੱਖ ਵੱਖ ਬਲਾਕਾਂ ਵਿੱਚ ਜਾ ਕੇ ਜਾਇਜਾ ਲਿਆ ਗਿਆ ।

Related Post