post

Jasbeer Singh

(Chief Editor)

ਬੰਗਲਾਦੇਸ਼ ’ਚ ਹਿੰਸਾ ਦੌਰਨ ਅਵਾਮੀ ਲੀਗ ਦੇ 20 ਆਗੂਆਂ ਦੀਆਂ ਲਾਸ਼ਾਂ ਮਿਲੀਆਂ

post-img

ਬੰਗਲਾਦੇਸ਼ ’ਚ ਹਿੰਸਾ ਦੌਰਨ ਅਵਾਮੀ ਲੀਗ ਦੇ 20 ਆਗੂਆਂ ਦੀਆਂ ਲਾਸ਼ਾਂ ਮਿਲੀਆਂ ਢਾਕਾ, 7 ਅਗਸਤ : ਬੰਗਲਾਦੇਸ਼ ’ਚ ਚੱਲ ਰਹੀ ਹਿੰਸਾ ਦੌਰਾਨ ਦੇਸ਼ ਭਰ ’ਚ ਅਵਾਮੀ ਲੀਗ ਦੇ 20 ਆਗੂਆਂ ਸਮੇਤ 29 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਮੌਤਾਂ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਅਤੇ ਸੋਮਵਾਰ ਨੂੰ ਦੇਸ਼ ਛੱਡਣ ਤੋਂ ਬਾਅਦ ਹੋਈਆਂ ਹਨ। ਹਿੰਸਾ ਪ੍ਰਭਾਵਿਤ ਸਤਖੀਰਾ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ ਸਨ ਅਤੇ ਕੋਮਿਲਾ ਵਿੱਚ ਭੀੜ ਦੇ ਹਮਲਿਆਂ ਵਿੱਚ 11 ਹੋਰ ਲੋਕਾਂ ਦੀ ਮੌਤ ਹੋਈ ਹੈ। ਅਵਾਮੀ ਲੀਗ ਦੇ ਨੇਤਾਵਾਂ ਅਤੇ ਕਾਰਕੁਨਾਂ ਦੇ ਘਰਾਂ ਅਤੇ ਕਾਰੋਬਾਰੀ ਅਦਾਰਿਆਂ ਦੀ ਵਿਆਪਕ ਭੰਨ-ਤੋੜ ਅਤੇ ਲੁੱਟ-ਖਸੁੱਟ ਹੋਈ ਹੈ। ਪੁਲੀਸ ਨੇ ਕਈ ਸ਼ਹਿਰਾਂ ਵਿੱਚ ਅਗਜ਼ਨੀ ਦੀਆਂ ਘਟਨਾਵਾਂ ਦੀ ਵੀ ਰਿਪੋਰਟ ਦਰਜ ਕੀਤੀ ਹੈ

Related Post