post

Admin

(Chief Editor)

ਈ. ਡੀ. ਕੀਤੀਆ ਫਾਰੂਕ ਅਬਦੁੱਲਾ ਅਤੇ ਹੋਰਾਂ ਖਿ਼ਲਾਫ਼ ਦਾਇਰ ਚਾਰਜਸ਼ੀਟਾਂ ਰੱਦ

post-img

ਈ. ਡੀ. ਕੀਤੀਆ ਫਾਰੂਕ ਅਬਦੁੱਲਾ ਅਤੇ ਹੋਰਾਂ ਖਿ਼ਲਾਫ਼ ਦਾਇਰ ਚਾਰਜਸ਼ੀਟਾਂ ਰੱਦ ਸ੍ਰੀਨਗਰ, 14 ਅਗਸਤ : ਜੰਮੂ ਅਤੇ ਕਸ਼ਮੀਰ ਹਾਈ ਕੋਰਟ ਨੇ ਬੁੱਧਵਾਰ ਨੂੰ ਐਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਵੱਲੋਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਅਤੇ ਹੋਰਾਂ ਖ਼ਿਲਾਫ਼ ਦਾਇਰ ਚਾਰਜਸ਼ੀਟਾਂ ਰੱਦ ਕਰ ਦਿੱਤੀਆਂ ਹਨ। ਜੰਮੂ-ਕਸ਼ਮੀਰ ਕ੍ਰਿਕਟ ਸੰਘ (ਜੇਕੇਸੀਏ) ਵਿਚ ਕਥਿਤ ਬੇਨਿਯਮੀਆਂ ਨਾਲ ਜੁੜੀ ਮਨੀ ਲਾਂਡਰਿੰਗ ਜਾਂਚ ਦੇ ਸਬੰਧ ਵਿਚ ਜਸਟਿਸ ਸੰਜੀਵ ਕੁਮਾਰ ਵੱਲੋਂ ਈਡੀ ਦੁਆਰਾ ਦਾਇਰ ਚਾਰਜਸ਼ੀਟ ਅਤੇ ਸਪਲੀਮੈਂਟਰੀ ਚਾਰਜਸ਼ੀਟ ਨੂੰ ਰੱਦ ਕਰ ਦਿੱਤਾ ਗਿਆ ਹੈ। ਈਡੀ ਨੇ ਚਾਰਜਸ਼ੀਟ ਵਿੱਚ ਨੈਸ਼ਨਲ ਕਾਨਫਰੰਸ ਦੇ ਮੁਖੀ ਅਬਦੁੱਲਾ, ਅਹਿਸਾਨ ਅਹਿਮਦ ਮਿਰਜ਼ਾ (ਜੇਕੇਸੀਏ ਦੇ ਸਾਬਕਾ ਖਜ਼ਾਨਚੀ), ਮੀਰ ਮੰਜ਼ੂਰ ਗਜ਼ਾਨਫਰ (ਜੇਕੇਸੀਏ ਦਾ ਇੱਕ ਹੋਰ ਸਾਬਕਾ ਖਜ਼ਾਨਚੀ) ਅਤੇ ਕੁਝ ਹੋਰਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਸੀ।

Related Post

Instagram