post

Admin

(Chief Editor)

National

ਦੁਪਹਿਰ ਦੇ ਸਾਢੇ 12 ਵਜੇ ਦੇ ਕਰੀਬ ਕਸ਼ਮੀਰ ਵਿਚ ਆਏ ਭੂਚਾਲ ਦੇ ਝਟਕੇ

post-img

ਦੁਪਹਿਰ ਦੇ ਸਾਢੇ 12 ਵਜੇ ਦੇ ਕਰੀਬ ਕਸ਼ਮੀਰ ਵਿਚ ਆਏ ਭੂਚਾਲ ਦੇ ਝਟਕੇ ਕਸ਼ਮੀਰ : ਭਾਰਤ ਦੀ ਖੂਬਸੂਰਤੀ ਵਾਦੀਆਂ ਵਾਲੇ ਸੂਬੇ ਕਸ਼ਮੀਰ ਵਿਚ ਦੁਪਹਿਰ ਦੇ 12. 26 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸਦਾ ਕੇਂਦਰ ਬਿੰਦੂ ਸ਼ੀਤਲੂ ਤੋਂ 3 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਭੂਚਾਲ ਨਾਲ ਪ੍ਰਭਾਵਿਤ ਹੋਏ ਹਨ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ ‘ਚ ਭੂਚਾਲ ਆਇਆ ਸੀ। ਇਹ ਭੂਚਾਲ 4 ਅਪ੍ਰੈਲ ਨੂੰ ਆਇਆ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਦੋਵਾਂ ਭੂਚਾਲਾਂ ਦਾ ਕੇਂਦਰ ਕਿਸ਼ਤਵਾੜ ਵਿਚ ਸੀ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਦੇ ਅਨੁਸਾਰ ਕਿਸ਼ਤਵਾੜ ਵਿੱਚ ਰਾਤ 11:01 ਵਜੇ 3.2 ਤੀਬਰਤਾ ਦਾ ਭੂਚਾਲ ਆਇਆ। ਉਨ੍ਹਾਂ ਦੱਸਿਆ ਕਿ ਭੂਚਾਲ ਦਾ ਕੇਂਦਰ ਸਤ੍ਹਾ ਤੋਂ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।

Related Post

Instagram