
ਕੰਨੂਰ ਪਿੰਡ ਵਾਸੀਆਂ ਦੇ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਉਡੇ ਹੋਸ਼
- by Jasbeer Singh
- July 12, 2024

ਕੰਨੂਰ ਪਿੰਡ ਵਾਸੀਆਂ ਦੇ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਉਡੇ ਹੋਸ਼ ਕੰਨੂਰ ਦੇ ਇਕ ਪਿੰਡ ਵਿਚ ਇਕ ਖੇਤ ਵਿਚੋਂ ਦਿਨ-ਰਾਤ ਆ ਰਹੀ ਅਜੀਬੋ-ਗਰੀਬ ਆਵਾਜ਼ ਸੁਣ ਕੇ ਲੋਕ ਹੈਰਾਨ ਸਨ, ਜਦੋਂ ਲੋਕ ਉਸ ਖੇਤ ਵਿਚ ਪਹੁੰਚੇ ਤਾਂ ਉੱਥੇ ਇਕ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਹੈਰਾਨ ਰਹਿ ਗਏ । ਲੋਕਾਂ ਨੇ ਜੰਗਲਾਤ ਵਿਭਾਗ ਨੂੰ ਕਿੰਗ ਕੋਬਰਾ ਨੂੰ ਫੜਨ ਲਈ ਕਿਹਾ। ਸੂਚਨਾ ਮਿਲਣ ਤੋਂ ਬਾਅਦ ਜਦੋਂ ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਪਹੁੰਚੀ ਤਾਂ ਉਥੇ ਹਲਚਲ ਵੇਖ ਕੋਬਰਾ ਗਾਇਬ ਹੋ ਗਿਆ, ਪਰ ਜੰਗਲਾਤ ਵਿਭਾਗ ਨੇ ਉਸ ਥਾਂ ‘ਤੇ ਜੋ ਵੇਖਿਆ, ਪਿੰਡ ਵਾਸੀ ਵੀ ਉਸ ਨੂੰ ਵੇਖ ਕੇ ਸਹਿਮ ਗਏ। ਉੱਥੇ ਕਿੰਗ ਕੋਬਰਾ ਦੇ ਅੰਡੇ ਮਿਲੇ ਹਨ। ਕਿੰਗ ਕੋਬਰਾ ਦੇ ਅੰਡੇ ਦੇਖ ਕੇ ਡਰੇ ਪਿੰਡ ਵਾਸੀ ਇਨ੍ਹਾਂ ਅੰਡਿਆਂ ਨੂੰ ਦੇਖ ਕੇ ਪਿੰਡ ਵਾਸੀ ਸਮਝ ਗਏ ਕਿ ਕਿੰਗ ਕੋਬਰਾ ਫਿਰ ਉਸ ਖੇਤ ਵਿੱਚ ਆ ਸਕਦਾ ਹੈ। ਇਸ ਲਈ ਉਨ੍ਹਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਆਂਡੇ ਉੱਥੋਂ ਹਟਾਏ ਜਾਣ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਇਸ ਦਾ ਹੱਲ ਲੱਭ ਲਿਆ।
Related Post
Popular News
Hot Categories
Subscribe To Our Newsletter
No spam, notifications only about new products, updates.