post

Jasbeer Singh

(Chief Editor)

Latest update

ਭੂਚਾਲ ਨੇ ਹਿਲਾਇਆ ਕੈਲੀਫੋਰਨੀਆ

post-img

ਭੂਚਾਲ ਨੇ ਹਿਲਾਇਆ ਕੈਲੀਫੋਰਨੀਆ ਕੈਲੀਫੋਰਨੀਆ : ਅਮਰੀਕਾ ਦਾ ਕੈਲੀਫੋਰਨੀਆ ਸ਼ਹਿਰ ਭੂਚਾਲ ਕਾਰਨ ਹਿੱਲ ਗਿਆ। ਅਮਰੀਕੀ ਭੂਚਾਲ ਵਿਗਿਆਨੀਆਂ ਮੁਤਾਬਕ ਵੀਰਵਾਰ ਦੇਰ ਰਾਤ ਕੈਲੀਫੋਰਨੀਆ ਦੇ ਤੱਟ `ਤੇ ਜ਼ਬਰਦਸਤ ਭੂਚਾਲ ਆਇਆ, ਜਿਸ ਕਾਰਨ ਸਮੁੰਦਰ `ਚ ਸੁਨਾਮੀ ਦਾ ਖ਼ਤਰਾ ਹੈ। ਰਿਕਟਰ ਪੈਮਾਨੇ `ਤੇ ਭੂਚਾਲ ਦੀ ਤੀਬਰਤਾ 7 ਮਾਪੀ ਗਈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਭੂਚਾਲ ਦੀ ਪੁਸ਼ਟੀ ਕੀਤੀ, ਜਿਸਦਾ ਕੇਂਦਰ ਫਰੈਂਡੇਲ ਦੇ ਪੱਛਮ-ਦੱਖਣ-ਪੱਛਮ ਵਿੱਚ ਲਗਭਗ 100 ਕਿਲੋਮੀਟਰ (6.21 ਮੀਲ) ਦੀ ਡੂੰਘਾਈ ਵਿੱਚ ਸਥਿਤ ਸੀ। ਇੰਨੀ ਜ਼ਿਆਦਾ ਤੀਬਰਤਾ ਵਾਲੇ ਭੂਚਾਲ ਕਾਰਨ ਸਮੁੰਦਰ `ਚ ਸੁਨਾਮੀ ਆਉਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।

Related Post