ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ
- by Admin
- June 6, 2026
ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿਲੇ ਸਮੇਤ ਕਈ ਹਿੱਸਿਆਂ ਵਿਚ ਲੱਗੇ ਭੂਚਾਲ ਦੇ ਝਟਕੇ ਹਿਮਾਚਲ ਪ੍ਰਦੇਸ਼, 6 ਜੂਨ 2026 : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਦੇ ਜਿਲਾ ਕਾਂਗੜਾ ਤੋਂ ਇਲਾਵਾ ਸੂਬੇ ਦੇ ਹੋਰ ਵੀ ਕਈ ਹਿੱਸਿਆਂ ਵਿਚ ਭੂਚਾਲ (Earthquake) ਦੇ ਤੇਜ ਝਟਕੇ ਲੱਗੇ ਹਨ ।ਕਿੰਨੀ ਤੀਬਰਤਾ ਸੀ ਭੂਚਾਲ ਦੀ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਬੀਤੀ ਰਾਤ ਸ਼ੁੱਕਰਵਾਰ ਨੂੰ 10 : 04 ਵਜੇ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜਿ਼ਲੇ ਸਮੇਤ ਸੂਬੇ ਦੇ ਕਈ ਹਿੱਸਿਆਂ `ਚ ਆਇਆ । ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Seismological Center) ਮੁਤਾਬਕ ਰਿਕਟਰ ਪੈਮਾਨੇ `ਤੇ ਭੂਚਾਲ (Intensity) ਦੀ ਤੀਬਰਤਾ 5.0 ਦਰਜ ਕੀਤੀ ਗਈ । ਭੂਚਾਲ ਦਾ ਕੇਂਦਰ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਦੀ ਸਰਹੱਦ ਨੇੜੇ ਧਰਮਸ਼ਾਲਾ ਖੇਤਰ ਵਿੱਚ ਜ਼ਮੀਨ ਤੋਂ ਕਰੀਬ ਪੰਜ ਕਿਲੋਮੀਟਰ ਦੀ ਡੂੰਘਾਈ ਵਿੱਚ ਸਥਿਤ ਸੀ ।ਦੱਸਣਯੋਗ ਹੈ ਕਿ ਕਿ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਡਰ ਗਏ ਅਤੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ। ਹਾਲਾਂਕਿ ਦੇਰ ਰਾਤ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਸੀ। ਕਾਂਗੜਾ, ਧਰਮਸ਼ਾਲਾ, ਪਾਲਮਪੁਰ, ਬੈਜਨਾਥ, ਚੰਬਾ, ਮੰਡੀ ਸਮੇਤ ਸੂਬੇ ਦੇ ਕਈ ਇਲਾਕਿਆਂ `ਚ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ।ਕੀ ਮੰਨਣਾ ਹੈ ਮਾਹਿਰਾਂ ਦਾ ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਡੂੰਘਾਈ `ਤੇ ਆਉਣ ਵਾਲੇ ਭੂਚਾਲਾਂ ਦਾ ਜਿਆਦਾ ਪ੍ਰਭਾਵ ਪੈਂਦਾ ਹੈ । ਇਹੋ ਕਾਰਨ ਹੈ ਕਿ 5. 0 ਤੀਬਰਤਾ ਵਾਲਾ ਇਹ ਭੂਚਾਲ ਰਾਜ ਦੇ ਜਿ਼ਆਦਾਤਰ ਹਿੱਸਿਆਂ ਵਿੱਚ ਸਪੱਸ਼ਟ ਤੌਰ `ਤੇ ਮਹਿਸੂਸ ਕੀਤਾ ਗਿਆ । ਪਿਛਲੇ ਦੋ ਦਹਾਕਿਆਂ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਆਏ ਜਿਆਦਾਤਰ ਭੂਚਾਲ ਰਿਕਟਰ ਪੈਮਾਨੇ `ਤੇ ਦੋ ਤੋਂ ਚਾਰ ਦੇ ਵਿਚਕਾਰ ਦਰਜ ਕੀਤੇ ਗਏ ਹਨ, ਜਦੋਂ ਕਿ ਸ਼ੁੱਕਰਵਾਰ ਰਾਤ ਦਾ ਭੂਚਾਲ ਮੁਕਾਬਲਤਨ ਜ਼ਿਆਦਾ ਤੀਬਰ ਸੀ ।
