
Punjab
0
ਬਿਨਾਂ ਛੁੱਟੀ ਹੜਤਾਲ ’ਤੇ ਗਏ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਦੇ ਸਿੱਖਿਆ ਵਿਭਾਗ ਨੇ ਦਿੱਤੀ ਸਖ਼ਤ ਚਿਤਾਵਨੀ
- by Jasbeer Singh
- December 17, 2024

ਬਿਨਾਂ ਛੁੱਟੀ ਹੜਤਾਲ ’ਤੇ ਗਏ ਅਧਿਆਪਕਾਂ ਨੂੰ ਤਨਖ਼ਾਹ ਨਹੀਂ ਦੇ ਸਿੱਖਿਆ ਵਿਭਾਗ ਨੇ ਦਿੱਤੀ ਸਖ਼ਤ ਚਿਤਾਵਨੀ ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਨੂੰ ਸਖ਼ਤ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੋ ਅਧਿਆਪਕ ਚੱਲ ਰਹੇ ਅੰਦੋਲਨ ’ਚ ਭਾਗ ਲੈ ਰਹੇ ਹਨ ਅਤੇ ਬਿਨਾਂ ਛੁੱਟੀ ਦੇ ਆਪਣੀ ਡਿਊਟੀ ਛੱਡ ਰਹੇ ਹਨ, ਨੂੰ ਤਨਖ਼ਾਹ ਨਹੀਂ ਦਿੱਤੀ ਜਾਵੇਗੀ । ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਵੱਲੋਂ ਜਾਰੀ ਆਦੇਸ਼ ’ਚ ਕਿਹਾ ਗਿਆ ਹੈ ਕਿ ਬਿਨਾਂ ਅਧਿਕਾਰਤ ਛੁੱਟੀ ਦੇ ਗੈਰ-ਹਾਜ਼ਰ ਪਾਏ ਜਾਣ ਵਾਲੇ ਕਿਸੇ ਵੀ ਮੁਲਾਜ਼ਮ ’ਤੇ ‘ਕੰਮ ਨਹੀਂ ਤਾਂ ਤਨਖ਼ਾਹ ਨਹੀਂ’ ਨਿਯਮ ਲਾਗੂ ਹੋਵੇਗਾ। ਆਦੇਸ਼ ’ਚ ਮੁਲਾਜ਼ਮਾਂ ਦੀ ਗੈਰ-ਮੌਜੂਦਗੀ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਹੈੱਡ ਆਫਿਸ, ਫੀਲਡ ਆਫਿਸ ਅਤੇ ਸਕੂਲਾਂ ਦੇ ਕੰਮ-ਕਾਜ ਵਿਚ ਅੜਿੱਕਾ ਪੈਣ ’ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ।