ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦੇ ਮੈਂਬਰ ਹੋਏ ਏਕਮਤ ਕਲੱਬ ਦੀਆਂ ਚੋਣ ਕਲੱਬ ਮੈਨੇਜਮੈਂਟ ਵਲੋਂ ਤੈਅ ਸਮੇਂ ਤੇ ਹੀ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ ਪਟਿਆਲਾ, 17 ਸਤੰਬਰ 2025 : ਸ਼ਾਹੀ ਸ਼ਹਿਰ ਪਟਿਆਲਾ ਦੇ ਵੱਡੀ ਬਾਰਾਂਦਰੀ ਵਿਖੇ ਬਣੇ ਰਾਜਿੰਦਰਾ ਜਿੰਮਖਾਨਾ ਮਹਾਰਾਣੀ ਕਲੱਬ ਦੇ ਆਰ. ਜੀ. ਐਮ. ਸੀ. ਵਿਜਨਰੀ ਗਰੁੱਪ ਦੇ ਮੈਂਬਰਾਂ ਨੇ ਇਕਮਤ ਹੋ ਕੇ ਕਿਹਾ ਕਿ ਕਲੱਬ ਦੇ ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਇਹ ਲਾਜ਼ਮੀ ਬਣਾਇਆ ਜਾਵੇ ਕਿ ਕਲੱਬ ਦੇ ਇਲੇਕਸ਼ਨ ਕਲੱਬ ਮੈਨੇਜਮੈਂਟ ਦੁਆਰਾ ਨਿਸ਼ਚਿਤ ਸਮੇਂ ’ਤੇ ਹੀ ਕਰਵਾਏ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਚੋਣਾਂ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਹੋਵੇ। ਇਸ ਵਿਸ਼ੇ ’ਤੇ ਵਿਜਨਰੀ ਗਰੁੱਪ ਦੇ ਸੀਨੀਅਰ ਮੈਂਬਰ ਨੀਰਜ ਵਤਸ, ਵਿਪਨ ਸ਼ਰਮਾ, ਗਰੁੱਪ ਦੇ ਚੇਅਰਮੈਨ ਹਿਮਾਂਸ਼ੂ ਸ਼ਰਮਾ, ਡਾ. ਐਚ. ਐਸ. ਬਾਠ ਅਤੇ ਕਈ ਹੋਰ ਮੈਂਬਰ ਮੌਜੂਦ ਸਨ। ਇਸ ਵਿਸ਼ੇ ’ਤੇ ਗਰੁੱਪ ਦੇ ਪ੍ਰੈੱਸ ਸੈਕਟਰੀ ਐਡਵੋਕੇਟ ਸੁਮੇੇਸ਼ ਜੈਨ ਨੇ ਦੱਸਿਆ ਕਿ ਗਰੁੱਪ ਦੇ ਸਾਰੇ ਮੈਂਬਰ ਚਾਹੁੰਦੇ ਹਨ ਕਿ ਮੈਨੇਜਮੈਂਟ ਆਪਣੇ ਕੀਤੇ ਵਾਅਦੇ ਨੂੰ ਨਿਭਾਵੇ ਅਤੇ ਚੋਣਾਂ ਨਿਸ਼ਚਿਤ ਸਮੇਂ ’ਤੇ ਕਰਵਾਏ ਕਿਉਂਕਿ ਇਹ ਕਲੱਬ ਦੀ ਲੋਕਤੰਤਰਕ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਬਹੁਤ ਜ਼ਰੂਰੀ ਹੈ।
