post

Jasbeer Singh

(Chief Editor)

National

ਬਜ਼ੁਰਗ ਜੋੜੇ ਨਾਲ `ਡਿਜੀਟਲ ਅਰੈਸਟ` ਰਾਹੀਂ 14.85 ਕਰੋੜ ਰੁਪਏ ਦੀ ਠੱਗੀ

post-img

ਬਜ਼ੁਰਗ ਜੋੜੇ ਨਾਲ `ਡਿਜੀਟਲ ਅਰੈਸਟ` ਰਾਹੀਂ 14.85 ਕਰੋੜ ਰੁਪਏ ਦੀ ਠੱਗੀ ਨਵੀਂ ਦਿੱਲੀ, 20 ਜਨਵਰੀ 2026 : ਦੱਖਣੀ ਦਿੱਲੀ `ਚ `ਡਿਜੀਟਲ ਅਰੈਸਟ` ਰਾਹੀਂ ਇਕ ਬਜ਼ੁਰਗ ਜੋੜੇ ਨਾਲ 14.85 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਦੋਸ਼ `ਚ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸਾਈਬਰ ਠੱਗਾਂ ਨੂੰ ਕੀਤਾ ਗਿਆ ਹੈ ਵਡੋਦਰਾ ਤੋਂ ਗ੍ਰਿਫਤਾਰ ਪੁਲਸ ਨੇ ਦੱਸਿਆ ਕਿ ਦਿਵਿਆਂਗ ਪਟੇਲ (28) ਅਤੇ ਕ੍ਰਿਤਿਕ ਸਿ਼ਤੋਲੇ (26) ਗੁਜਰਾਤ ਦੇ ਰਹਿਣ ਵਾਲੇ ਹਨ। ਦੋਵਾਂ ਨੂੰ ਵਡੋਦਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਟ੍ਰਾਂਜ਼ਿਟ ਰਿਮਾਂਡ `ਤੇ ਦਿੱਲੀ ਲਿਆਂਦਾ ਗਿਆ। ਇਹ ਮਾਮਲਾ ਸਾਈਬਰ ਧੋਖਾਦੇਹੀ ਨਾਲ ਸਬੰਧਤ ਹੈ, ਜਿਸ `ਚ ਗ੍ਰੇਟਰ ਕੈਲਾਸ਼ ਵਿਚ ਰਹਿਣ ਵਾਲੇ ਇਕ ਬਜ਼ੁਰਗ ਜੋੜੇ ਨੂੰ ਮੁਲਜ਼ਮਾਂ ਵੱਲੋਂ ਕਥਿਤ ਤੌਰ `ਤੇ `ਡਿਜੀਟਲ ਅਰੈਸਟ` ਵਿਚ ਰੱਖਿਆ ਗਿਆ ਅਤੇ ਉਨ੍ਹਾਂ ਨੂੰ ਵੱਡੀ ਰਕਮ ਟ੍ਰਾਂਸਫਰ ਕਰਨ ਲਈ ਮਜਬੂਰ ਕੀਤਾ ਗਿਆ ।

Related Post

Instagram