post

Admin

(Chief Editor)

ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਭਾਜਪਾ ਰਾਜ ਸਭਾ ਭੇਜਣ ਦੀ ਤਿਆਰੀ `ਚ, 3 ਸਤੰਬਰ ਨੂੰ 12 ਸੀਟਾਂ ਲਈ ਚੋਣਾਂ

post-img

ਕੇਂਦਰੀ ਰਾਜ ਮੰਤਰੀ ਬਿੱਟੂ ਨੂੰ ਭਾਜਪਾ ਰਾਜ ਸਭਾ ਭੇਜਣ ਦੀ ਤਿਆਰੀ `ਚ, 3 ਸਤੰਬਰ ਨੂੰ 12 ਸੀਟਾਂ ਲਈ ਚੋਣਾਂ ਨਵੀਂ ਦਿੱਲੀ : ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਰਾਜ ਸਭਾ ਦੀਆਂ 12 ਖਾਲੀ ਸੀਟਾਂ ਲਈ 3 ਸਤੰਬਰ 2024 ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਲੁਧਿਆਣਾ ਤੋਂ ਹਾਰਨ ਦੇ ਬਾਵਜੂਦ ਕੇਂਦਰੀ ਰਾਜ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਰਵਨੀਤ ਬਿੱਟੂ ਨੂੰ ਹਰਿਆਣਾ ਅਤੇ ਰਾਜਸਥਾਨ ਤੋਂ ਰਾਜ ਸਭਾ ਸੀਟਾਂ `ਤੇ ਉਤਾਰਿਆ ਜਾ ਸਕਦਾ ਹੈ।ਹਰਿਆਣਾ ਤੋਂ ਰਵਨੀਤ ਬਿੱਟੂ ਦੀ ਐਂਟਰੀ ਗੇਮ ਚੇਂਜਰ ਸਾਬਤ ਹੋ ਸਕਦੀ ਹੈ। ਇਸ ਕਰ ਕੇ ਭਾਜਪਾ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਧਾਨ ਸਭਾ ਦੀਆਂ 4 ਜ਼ਿਮਨੀ ਚੋਣਾਂ `ਤੇ ਵੀ ਨਜ਼ਰ ਰੱਖ ਰਹੀ ਹੈ। ਇਸ ਦੇ ਨਾਲ ਹੀ ਰਾਜਸਥਾਨ ਵਿੱਚ ਵੀ ਪੰਜਾਬ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਸਿੱਖ ਵੋਟਰਾਂ ਦਾ ਕਾਫੀ ਪ੍ਰਭਾਵ ਹੈ, ਇਸ ਨੂੰ ਦੇਖਦੇ ਹੋਏ ਰਾਜਸਥਾਨ ਤੋਂ ਵੀ ਭਾਜਪਾ ਦੀ ਐਂਟਰੀ ਹੋ ਸਕਦੀ ਹੈ।

Related Post

Instagram