ਅੰਬੈਸੀ ਰੀਟ ਨੇ ਬੈਂਗਲੁਰੂ ਵਿਚ ਖਰੀਦੀ ਕਰੋੜਾਂ ਦੀ ਦਫ਼ਤਰ ਜਾਇਦਾਦ
- by Jasbeer Singh
- December 4, 2025
ਅੰਬੈਸੀ ਰੀਟ ਨੇ ਬੈਂਗਲੁਰੂ ਵਿਚ ਖਰੀਦੀ ਕਰੋੜਾਂ ਦੀ ਦਫ਼ਤਰ ਜਾਇਦਾਦ ਨਵੀਂ ਦਿੱਲੀ, 4 ਦਸੰਬਰ 2025 : ਰੀਅਲ ਅਸਟੇਟ ਕੰਪਨੀ ਅੰਬੈਸੀ ਆਫਿਸ ਪਾਰਕਸ ਰੀਟ ਨੇ ਕਾਰੋਬਾਰ ਵਿਸਥਾਰ ਲਈ ਬੈਂਗਲੁਰੂ `ਚ 852 ਕਰੋੜ ਰੁਪਏ `ਚ 3 ਲੱਖ ਵਰਗ ਫੁੱਟ ਦੀ ਦਫ਼ਤਰ ਜਾਇਦਾਦ ਖਰੀਦੀ ਹੈ। ਅੰਬੈਸੀ ਰੀਟ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ `ਚ ਦੱਸਿਆ ਕਿ ਉਸ ਨੇ ਬੈਂਗਲੁਰੂ `ਚ ਅੰਬੈਸੀ ਗੋਲਫਲਿੰਕਸ ਬਿਜ਼ਨੈੱਸ ਪਾਰਕ `ਚ ਸਥਿਤ 3 ਲੱਖ ਵਰਗ ਫੁੱਟ ਦੀ ਦਫ਼ਤਰ ਜਾਇਦਾਦ ਦੀ ਐਕਵਾਇਰਮੈਂਟ ਲਈ ਫੈਸਲਾਕੁੰਨ ਸਮਝੌਤੇ ਕੀਤੇ ਹਨ। ਅੰਬੈਸੀ ਰੀਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਸ਼ੈੱਟੀ ਨੇ ਦੱਸੀ ਕੰਪਨੀ ਕਿਥੇ ਕਿੰਨੇ ਦੀ ਹੈ ਮਾਲਕੀ ਅੰਬੈਸੀ ਰੀਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਸ਼ੈੱਟੀ ਨੇ ਕਿਹਾ ਕਿ ਇਹ ਐਕਵਾਇਰਮੈਂਟ ਭਾਰਤ ਦੇ ਸਭ ਤੋਂ ਗਤੀਸ਼ੀਲ ਦਫ਼ਤਰ ਬਾਜ਼ਾਰਾਂ `ਚ ਉੱਚ ਗੁਣਵੱਤਾ ਵਾਲੇ, ਲਾਭ ਦੇਣ ਵਾਲੇ ਨਿਵੇਸ਼ ਦੇ ਮਾਧਿਅਮ ਨਾਲ ਵਿਕਾਸ ਨੂੰ ਉਤਸ਼ਾਹ ਦੇਣ ਦੀ ਕੰਪਨੀ ਦੀ ਰਣਨੀਤੀ ਨੂੰ ਦਰਸਾਉਂਦੀ ਹੈ। ਕੰਪਨੀ ਕੋਲ ਬੈਂਗਲੁਰੂ, ਮੁੰਬਈ, ਪੁਣੇ, ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਅਤੇ ਚੇਨਈ `ਚ 14 `ਆਫਿਸ ਪਾਰਕ` ਦੇ 5.08 ਕਰੋੜ ਵਰਗ ਫੁੱਟ ਹਿੱਸੇ ਦੀ ਮਾਲਕੀ ਹੈ।
