post

Jasbeer Singh

(Chief Editor)

Patiala News

ਹਾਈ ਕੋਰਟ ਤੋਂ ਪੱਕੀ ਜਮਾਨਤ ਮਿਲ ਚੁੱਕੀ ਹੋਵੇ ਉਸਨੂੰ ਝੂਠੇ ਕੇਸ ਚ ਵਾਰ ਵਾਰ ਸੱਦ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ : ਮਜੀਠ

post-img

ਹਾਈ ਕੋਰਟ ਤੋਂ ਪੱਕੀ ਜਮਾਨਤ ਮਿਲ ਚੁੱਕੀ ਹੋਵੇ ਉਸਨੂੰ ਝੂਠੇ ਕੇਸ ਚ ਵਾਰ ਵਾਰ ਸੱਦ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ : ਮਜੀਠੀਆ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਐਸ. ਆਈ. ਟੀ. ਮੁਖੀ ਤੇ ਡੀ. ਆਈ. ਜੀ. ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਤੇ ਹੋਰਨਾਂ ਅੱਗੇ ਪੇਸ਼ ਹੋਏ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕੋਰਟ ਤੋਂ ਪੱਕੀ ਜਮਾਨਤ ਮਿਲ ਚੁੱਕੀ ਹੋਵੇ ਉਸਨੂੰ ਝੂਠੇ ਕੇਸ ਚ ਵਾਰ ਵਾਰ ਸੱਦ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਦੂਸਰੇ ਪਾਸੇ ਜਿਸਨੇ ਸਿੱਧੂ ਮੁਸੇਵਾਲਾ ਨੂੰ ਮਾਰਿਆ ਤੇ ਸਲਮਾਨ ਖਾਂ ਨੂੰ ਮਾਰਨਾ ਚਾਹੁੰਦਾ ਹੈ ਪੰਜਾਬ ਸਰਕਾਰ ਉਸ ਖਤਰਨਾਕ ਅਪਰਾਧੀ ਦੀ ਇੰਟੈਰੋਗੇਸ਼ਨ ਦੀ ਥਾਂ ਇੰਟਰਵਿਊ ਕਰਵਾਉਂਦੀ ਹੈ। ਮਜੀਠੀਆ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਹਜ਼ਾਰ ਪੁਲਸ ਮੁਲਾਜਮਾਂ ਦੀ ਸੁਰੱਖਿਆ ਹੇਠ ਤੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਚ ਖਰੜ ਸੀ ਆਈ ਏ ਪੁੱਛਗਿੱਛ ਲਈ ਲਿਆਂਦਾ ਪਰ ਹੈਰਾਨੀ ਵਾਲੀ ਗੱਲ ਹੈ ਕਿ ਇੰਨੇ ਇੰਤਜ਼ਾਮਾਂ ਦੇ ਬਾਵਜੂਦ ਗੈਂਗਸਟਰ ਦੀ ਇੰਟਰਵਿਊ ਹੋ ਗਈ, ਇਸ ਲਈ ਸਿੱਧੇ ਤੌਰ ਤੇ ਪੰਜਾਬ ਦਾ ਗ੍ਰਹਿ ਮੰਤਰੀ ਹੀ ਜਿੰਮੇਵਾਰ ਹੈ। ਇਥੇ ਹੀ ਬਸ ਨਹੀਂ ਸਰਕਾਰੀ ਨੇ ਇਸ ਮਾਮਲੇ ਵਿਚ ਹਾਈ ਕੋਰਟ ਨੂੰ ਵੀ ਝੂਠ ਬੋਲ ਕੇ ਗੁਮਰਾਹ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੀ ਤਰੱਕੀ ਨਾ ਕਰਕੇ ਸਿਰਫ ਸਿਆਸੀ ਬਦਲਾਖ਼ੋਰੀ ਦਾ ਕੰਮ ਕਰ ਰਹੀ ਹੈ। ਐਨ ਐਚ ਆਈ ਏ ਦੇ ਠੇਕੇਦਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਰਾਇਟ ਐਜੂਕੇਸ਼ਨ ਚ ਪੰਜਾਬ ਪੱਛੜ ਗਿਆ ਹੈ ਅਤੇ ਅਮਨ ਕਾਨੂੰਨ ਦੀ ਸਥਿਤੀ ਖੇਰੂ ਖੇਰੂ ਹੀ ਚੁੱਕੀ ਹੈ। ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖਿਲਾਫ ਕਰੀਬ ਤਿੰਨ ਸਾਲ ਪਹਿਲਾਂ ਝੂਠਾ ਕੇਸ ਬਣਾਇਆ ਗਿਆ ਜਿਸਦਾ ਅੱਜ ਤਕ ਚਲਾਨ ਵੀ ਪੇਸ਼ ਨਹੀਂ ਹੋ ਸਕਿਆ। ਇਸ ਮਾਮਲੇ ਚ ਸਿੱਟ ਡੀਜੀਪੀ ਤੋਂ ਹੁਣ ਡੀ ਆਈ ਜੀ ਤੱਕ ਆ ਗਈ ਹੈ। ਮਜੀਠੀਆ ਨੇ ਕਿਹਾ ਕਿ ਐੱਸ ਆਈ ਟੀ 11 ਸੰਮਨ ਜਾਰੀ ਕੀਤੇ ਤੇ 7 ਵਾਰ ਪੇਸ਼ ਹੋਏ ਹਨ। ਓਹਨਾ ਕਿਹਾ ਕਿ ਸੂਬਾ ਸਰਕਾਰ ਜਾਣਬੁੱਝ ਕੇ ਉਲਝਾਉਣਾ ਚਾਹੁੰਦੀ ਹੈ ਪਰ ਉਹ ਦੱਬਣ ਵਾਲੇ ਨਹੀਂ ਹਨ।

Related Post