July 6, 2024 01:29:55
post

Jasbeer Singh

(Chief Editor)

Patiala News

ਆਈਸੀਐੱਸਈ ਤੇ ਆਈਐੱਸਸੀ ਦੇ ਨਤੀਜਿਆਂ ’ਚ ਪਟਿਆਲਾ ਦਾ ਸ਼ਾਨਦਾਰ ਪ੍ਰਦਰਸ਼ਨ

post-img

ਆਈਸੀਐੱਸਈ ਅਤੇ ਆਈਐੱਸਸੀ ਦੇ ਅੱਜ ਐਲਾਨੇ ਗਏ ਦਸਵੀਂ ਤੇ ਬਾਰ੍ਹਵੀਂ ਦੇ ਨਤੀਜਿਆਂ ਦੌਰਾਨ ਪਟਿਆਲਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਆਈਸੀਐੱਸਈ ਅਤੇ ਆਈਐੱਸਸੀ ’ਤੇ ਆਧਾਰਤ ਦੋਵੇਂ ਬੈਚਾਂ ਦੀਆਂ ਪ੍ਰੀਖਿਆਵਾਂ ਵਿੱਚ ਵਾਈਪੀਐੱਸ ਦੇ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਲ ਕੀਤੇ ਹਨ। ਸਕੂਲ ਦੇ ਕਾਰਜਕਾਰੀ ਹੈੱਡਮਾਸਟਰ ਅਨਿਲ ਬਜਾਜ ਦਾ ਕਹਿਣਾ ਸੀ ਕਿ ਇਹ ਸੌ ਫੀਸਦੀ ਪਾਸ ਨਤੀਜੇ ਵਿਦਿਆਰਥੀਆਂ ਲਈ ਸਖ਼ਤ ਮਿਹਨਤ ਦਾ ਸਿੱਟਾ ਹੈ। ਆਈਸੀਐੱਸਈ ਦੇ ਦਸਵੀਂ ਦੇ ਨਤੀਜੇ ਦੌਰਾਨ ਸਾਰੇ 126 ਵਿਦਿਆਰਥੀ ਪਾਸ ਹੋਏ ਹਨ ਜਿਨ੍ਹਾਂ ਵਿੱਚੋਂ 38 ਵਿਦਿਆਰਥੀਆਂ ਦੇ 90 ਫੀਸਦੀ ਤੋਂ ਵੱਧ ਅਤੇ 75 80 ਫੀਸਦੀ ਤੋਂ ਵੱਧ ਅੰਕ ਲਏ ਹਨ। ਅਵਰਾਜ ਸਿੰਘ ਮਨਚੰਦਾ ਨੇ 98.60 ਫੀਸਦੀ ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ, ਜਸਨੂਰ ਕੌਰ ਸਰੀਨ ਨੇ 98.20 ਫੀਸਦੀ ਅੰਕਾਂ ਨਾਲ ਦੂਜਾ ਅਤੇ ਸਿਫਤ ਕੌਰ ਤੇ ਵੰਸ਼ਿਕਾ ਨੇ 98.00 ਅੰਕਾਂ ਨਾਲ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਆਈਐਸਈ ਦੇ ਨਤੀਜੇ ਦੌਰਾਨ 12ਵੀਂ ਜਮਾਤ ਵਿੱਚੋਂ ਵੀ ਸਾਰੇ 75 ਵਿਦਿਆਰਥੀ ਪਾਸ ਹੋ ਗਏ ਹਨ। 24 ਨੇ 90 ਫੀਸਦੀ ਤੋਂ ਵੱਧ ਅੰਕ ਅਤੇ 55 ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਸਟਰੀਮ ਵਾਈਜ਼ ਟੌਪਰਾਂ ਵਿੱਚ ਵਿਗਿਆਨ ਸਟਰੀਮ ਵਿੱਚੋਂ ਕਰਨਇੰਦਰ ਸਿੰਘ (97.25%), ਹਿਊਮੈਨਟੀਜ਼ ਸਟਰੀਮ ’ਚ ਇਨਾਇਤ ਕੌਰ ਸੰਧੂ (96.75%) ਤੇ ਕਾਮਰਸ ਸਟਰੀਮ ’ਚ ਕਬੀਰ ਸੱਭਰਵਾਲ (94%) ਸ਼ਾਮਲ ਹਨ। ਪੰਜਾਬ ਪਬਲਿਕ ਸਕੂਲ ਨਾਭਾ ਦੇ ਵਿਦਿਆਰਥੀਆਂ ਨੇ ਵੀ ਆਈਸੀਐੱਸਈ (10ਵੀਂ) ਅਤੇ ਆਈਐੱਸਸੀ (12ਵੀਂ) ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਆਈਸੀਐੱਸਈ (10ਵੀਂ) ਵਿੱਚੋਂ ਸਾਰੇ 148 ਵਿਦਿਆਰਥੀ ਪਾਸ ਹੋਏ ਹਨ। 118 ਡਿਸਟਿੰਕਸ਼ਨ ਨਾਲ ਪਾਸ ਹੋਏ। 27 ਫਸਟ ਡਿਵੀਜ਼ਨ ਅਤੇ 3 ਸੈਕਿੰਡ ਡਿਵੀਜ਼ਨ ’ਚ ਰਹੇ। ਇਸ਼ਮੀਤ ਕੌਰ ਤੇ ਅਨਾਹਤਜੋਤ ਕੌਰ ਹਰੀ 98.4% ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੇ ਜਦਕਿ ਅੰਸ਼ਿਕਾ ਜੈਨ 97.8 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ ਹੈ। ਆਈਐੱਸਸੀ ਵਿੱਚ ਕਨਿਸ਼ਕ ਗੋਇਲ (ਹਿਊਮੈਨਟੀਜ਼) 98.3 ਫੀਸਦੀ ਅੰਕ ਲੈ ਕੇ ਪਹਿਲੇ ਸਥਾਨ ’ਤੇ ਰਹੀ ਜਦਕਿ ਸ਼ਿਰੀਨ ਰੰਧਾਵਾ (ਹਿਊਮੈਨਟੀਜ਼) 97.3 ਅੰਕਾਂ ਨਾਲ ਦੂਜੇ ਅਤੇ ਅਮਨਪ੍ਰੀਤ ਦਿਓ (ਸਾਇੰਸ) 97 ਫੀਸਦੀ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ’ਤੇ ਰਹੀ। ਕਾਮਰਸ ਸਟਰੀਮ ਵਿੱਚ ਰੁਮਨਜੀਤ ਕੌਰ 93.5% ਅੰਕ ਲੈ ਕੇ ਪਹਿਲੇ, ਗੁਰਸ਼ਾਨ ਸਿੰਘ ਸਵੈਗ 91.8% ਅੰਕ ਲੈ ਕੇ ਦੂਜੇ ਤੇ ਭੁਵਨੇਸ਼ ਸਿੰਘ 90.8% ਅੰਕ ਲੈ ਕੇ ਤੀਸਰੇ ਸਥਾਨ ’ਤੇ ਰਿਹਾ। ਸਾਇੰਸ ਸਟਰੀਮ ਵਿੱਚ ਅਮਨਪ੍ਰੀਤ ਦਿਓ 97% ਅੰਕ ਲੈ ਕੇ ਪਹਿਲੇ, ਓਜਸਵੀ ਜੈਨ 96.8% ਅੰਕ ਲੈ ਕੇ ਦੂਜੇ ਅਤੇ ਪ੍ਰੀਤ ਕੌਰ ਢਿੱਲੋਂ 93.8% ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਪੀਪੀਐੱਸ ਹੈੱਡਮਾਸਟਰ ਡੀ.ਸੀ ਸ਼ਰਮਾ ਨੇ ਮੈਨੇਜਮੈਂਟ ਦੀ ਤਰਫੋਂ ਸ਼ਾਨਦਾਰ ਨਤੀਜੇ ਲਈ ਸਟਾਫ, ਵਿਦਿਆਰਥੀਆਂ, ਮਾਪਿਆਂ ਅਤੇ ਸਾਰੇ ਸਬੰਧਤਾਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਪਟਿਆਲਾ ਵਿਚਲੇ ਬ੍ਰਿਟਿਸ਼ ਕੋ-ਐਡ ਸਕੂਲ ਦੇ ਵਿਦਿਆਰਥੀਆਂ ਨੇ ਆਈਐੱਸਸੀ ਕਲਾਸ ਬਾਰ੍ਹਵੀਂ ਅਤੇ ਆਈਸੀਐੱਸਸੀ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹਿਊਮੈਨਟੀਜ਼ ਸਟਰੀਮ ਵਿੱਚੋਂ ਇਸ਼ਮੀਤ ਕੌਰ ਸਹਿਗਲ ਨੇ 98.25% ਨਾਲ ਬਾਰ੍ਹਵੀਂ ਜਮਾਤ ਦੀ ਆਈਐਸਸੀ ਪ੍ਰੀਖਿਆ ਵਿੱਚ ਟੌਪ ਕੀਤਾ ਹੈ। ਰੇਮਨਰੀਤ ਨੇ 96.25 ਫੀਸਦੀ ਅਤੇ ਤਨਵੀਰ ਕੌਰ ਸੋਹੀ 95.25 ਫੀਸਦੀ ਨਾਲ ਸਾਇੰਸ ਸਟਰੀਮ ਵਿੱਚੋਂ ਦੂਸਰੇ ਅਤੇ ਤੀਸਰਾ ਸਥਾਨ ਹਾਸਲੀ ਕੀਤਾ ਹੈ। ਦਸਵੀਂ ਜਮਾਤ ਵਿੱਚੋਂ ਆਯੂਸ਼ ਤੇ ਪ੍ਰੀਤੇਸ਼ ਨੇ ਟੌਪ ਕੀਤਾ 10ਵੀਂ ਜਮਾਤ ਦੀ ਆਈਸੀਐਸਈ ਪ੍ਰੀਖਿਆ ਵਿੱਚ ਆਯੂਸ਼ ਗੁਪਤਾ ਅਤੇ ਪ੍ਰੀਤੇਸ਼ ਗੋਇਲ ਨੇ 98 ਫੀਸਦੀ ਅੰਕਾਂ ਨਾਲ ਟਾਪ ਕੀਤਾ ਹੈ। ਮਿਸ਼ਤੀ ਗੁਪਤਾ ਨੇ 97.8 ਫੀਸਦੀ ਅੰਕਾਂ ਨਾਲ਼ ਅਤੇ ਸਰਜੀਤ ਕੌਰ ਤੇ ਸਾਨਵੀ ਗਰਗ ਨੇ 97.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਆਈਸੀਐੱਸਸੀ ਵਿੱਚ ਵਿਦਿਆਰਥੀਆਂ ਨੇ ਇਤਿਹਾਸ ਅਤੇ ਨਾਗਰਿਕ ਸ਼ਾਸਤਰ, ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਗ੍ਰਹਿ ਵਿਗਿਆਨ, ਕੰਪਿਊਟਰ ਐਪਲੀਕੇਸ਼ਨ ਅਤੇ ਮਾਸ ਮੀਡੀਆ ਅਤੇ ਸੰਚਾਰ ਵਿੱਚ 100 ਫੀਸਦੀ ਅੰਕ ਪ੍ਰਾਪਤ ਕ

Related Post