ਐਕਸਪ੍ਰੈੱਸ ਟਰੇਨ ਦੇ ਡੱਬੇ ਹੋਏ ਵੱਖੋ ਵੱਖ ਨਾਸਿਕ : ਅੱਜ ਸ਼ਨੀਵਾਰ ਵਾਲੇ ਦਿਨ ਸਵੇ ਵੇਲੇ ਠਾਣੇ ਦੇ ਕਸਾਰਾ ਵਿਖੇ ਨਾਸਿਕ ਅਤੇ ਮੁੰਬਈ ਵਿਚਾਲੇ ਚੱਲਣ ਵਾਲੀ ਇਕ ਐਕਸਪ੍ਰੈੱਸ ਟਰੇਨ ਦੇ ਡੱਬੇ ਵੱਖੋ ਵੱਖਰੇ ਹੋ ਗਈ, ਜਿਨ੍ਹਾਂ ਨੰੁ ਜੋੜਨ ਲਈ 40 ਮਿੰਟ ਦਾ ਸਮਾਂ ਲੱਗਿਆ। ਸੂਤਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਹੋਣ ਨਾਲ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਯਾਤਰੀਆਂ ਵਿਚ ਭਾਜੜਾਂ ਪੈ ਗਈਆਂ। ਕੇਂਦਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਸਵਪਨਿਲ ਨੀਲਾ ਨੇ ਦੱਸਿਆ ਕਿ ਪੰਚਵਟੀ ਐਕਸਪ੍ਰੈਸ ਨਾਸਿਕ ਜ਼ਿਲ੍ਹੇ ਦੇ ਮਨਮਾੜ ਜੰਕਸ਼ਨ ਤੋਂ ਮੁੰਬਈ ਲਈ ਰਵਾਨਾ ਹੋਈ ਸੀ ਪਰ ਮੁੰਬਈ ਤੋਂ ਕਰੀਬ 128 ਕਿਲੋਮੀਟਰ ਦੂਰ ਕਸਾਰਾ ਰੇਲਵੇ ਸਟੇਸ਼ਨ `ਤੇ ਇਸ ਦੇ ਡੱਬੇ ਵੱਖ ਹੋ ਗਏ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟਰੇਨ ਸਵੇਰੇ 8.40 ਵਜੇ ਕਸਾਰਾ ਸਟੇਸ਼ਨ ਤੋਂ ਰਵਾਨਾ ਹੋ ਰਹੀ ਸੀ। ਉਸ ਨੇ ਕਿਹਾ, "ਟਰੇਨ ਦੇ ਕੋਚ ਨੰਬਰ ਚਾਰ ਅਤੇ ਪੰਜ ਇੱਕ ਦੂਜੇ ਤੋਂ ਵੱਖ ਹੋ ਗਏ ਸਨ। ਅਸੀਂ ਜਾਂਚ ਕਰਾਂਗੇ ਕਿ ਇਹ ਡੱਬੇ ਕਿਉਂ ਵੱਖ ਹੋਏ।`` ਪੰਚਵਤੀ ਐਕਸਪ੍ਰੈਸ ਮੁੰਬਈ ਅਤੇ ਮਨਮਾਡ ਜੰਕਸ਼ਨ ਵਿਚਕਾਰ ਚੱਲਦੀ ਹੈ।
