
ਫਰਹਤੁੱਲਾ ਘੋਰੀ ਨੇ ਟੈਲੀਗ੍ਰਾਮ ਤੇ ਵੀਡੀਓ ਜਾਰੀ ਕਰਕੇ ਕੀਤੀ ਆਪਣੇ ਪੈਰੋਕਾਰਾਂ ਨੂੰ ਦਿੱਲੀ ਅਤੇ ਮੁੰਬਈ ਸਮੇਤ ਵੱਡੇ ਭਾਰਤ
- by Jasbeer Singh
- August 28, 2024

ਫਰਹਤੁੱਲਾ ਘੋਰੀ ਨੇ ਟੈਲੀਗ੍ਰਾਮ ਤੇ ਵੀਡੀਓ ਜਾਰੀ ਕਰਕੇ ਕੀਤੀ ਆਪਣੇ ਪੈਰੋਕਾਰਾਂ ਨੂੰ ਦਿੱਲੀ ਅਤੇ ਮੁੰਬਈ ਸਮੇਤ ਵੱਡੇ ਭਾਰਤੀ ਸ਼ਹਿਰਾਂ ਵਿਚ ਰੇਲ ਗੱਡੀਆਂ ਨੂੰ ਪੱਟੜੀ ਤੋਂ ਉਤਰਨ ਦੀ ਅਪੀਲ ਨਵੀਂ ਦਿੱਲੀ : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਸਥਿਤ ਅੱਤਵਾਦੀ ਤੇ ਬੈਂਗਲੁਰੂ ਰਾਮੇਸ਼ਵਰਮ ਕੈਫੇ ਧਮਾਕੇ ਦਾ ਕਥਿਤ ਸਾਜਿ਼ਸ਼ਕਰਤਾ ਫਰਹਤੁੱਲਾ ਘੋਰੀ ਨੇ ਟੈਲੀਗ੍ਰਾਮ `ਤੇ ਇਕ ਵੀਡੀਓ ਜਾਰੀ ਕਰਕੇ ਆਪਣੇ ਪੈਰੋਕਾਰਾਂ ਨੂੰ ਦਿੱਲੀ ਅਤੇ ਮੁੰਬਈ ਸਮੇਤ ਵੱਡੇ ਭਾਰਤੀ ਸ਼ਹਿਰਾਂ ਵਿਚ ਰੇਲ ਗੱਡੀਆਂ ਨੂੰ ਪੱਟੜੀ ਤੋਂ ਉਤਰਨ ਦੀ ਅਪੀਲ ਕੀਤੀ ਹੈ। ਉਕਤ ਵੀਡੀਓ ਜੋ ਕਿ ਪਿਛਲੇ ਦੋ ਕੁ ਹਫ਼ਤਿਆਂ ਤੋਂ ਚੱਲ ਰਿਹਾ ਹੈ ਜਿਸ ਨੇ ਭਾਰਤੀ ਖੁਫ਼ੀਆ ਏਜੰਸੀਆਂ ਵਿੱਚ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ।