post

Jasbeer Singh

(Chief Editor)

Punjab

ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਬੀਂਬੜ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ

post-img

ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪਿੰਡ ਬੀਂਬੜ ਵਿਖੇ ਕਿਸਾਨ ਗੋਸ਼ਟੀ ਦਾ ਆਯੋਜਨ ਕਣਕ, ਆਲੂ ਅਤੇ ਮਟਰ ਦੀ ਫ਼ਸਲ ਵਿੱਚ ਖੁਰਾਕੀ ਤੱਤ, ਕੀੜੇ ਅਤੇ ਨਦੀਨ ਪ੍ਰਬੰਧਨ" ਵਿਸ਼ੇ 'ਤੇ ਕਰਵਾਈ ਗੋਸ਼ਟੀ ਭਵਾਨੀਗੜ੍ਹ/ਸੰਗਰੂਰ, 2 ਦਸੰਬਰ : ਪੀ. ਏ. ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਪਿੰਡ ਬੀਂਬੜ ਵਿੱਚ "ਕਣਕ, ਆਲੂ ਅਤੇ ਮਟਰ ਦੀ ਫ਼ਸਲ ਵਿੱਚ ਖੁਰਾਕੀ ਤੱਤ, ਕੀਟ ਅਤੇ ਨਦੀਨ ਪ੍ਰਬੰਧਨ" 'ਤੇ ਕੇਂਦਰਿਤ ਕਿਸਾਨ ਗੋਸ਼ਟੀ ਕਰਵਾਈ ਗਈ । ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਅਤੇ ਇੰਚਾਰਜ, ਫਾਰਮ ਸਲਾਹਕਾਰ ਸੇਵਾ ਕੇਂਦਰ, ਵੱਲੋਂ ਕਣਕ ਵਿੱਚ ਗੁੱਲੀ ਡੰਡੇ ਦੇ ਪ੍ਰਬੰਧਨ ਬਾਰੇ ਕਿਸਾਨਾਂ ਨੂੰ ਸੇਧ ਦਿੱਤੀ । ਉਹਨਾਂ ਨੇ ਕਣਕ ਦੀ ਫ਼ਸਲ ਵਿੱਚ ਬੋਰੌਨ ਤੱਤ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੰਦੇ ਹੋੲ ਕਿਹਾ ਕਿ ਅਜਿਹੇ ਤੱਤ ਬਹੁਤ ਘੱਟ ਮਾਤਰਾ ਵਿੱਚ ਲੋੜੀਂਦੇ ਹਨ । ਉਹਨਾਂ ਕਣਕ ਵਿੱਚ ਮੈਂਗਨੀਜ਼ ਦੀ ਘਾਟ ਨੂੰ ਪੂਰਾ ਕਰਨ ਲਈ 0.5% ਮੈਂਗਨੀਜ਼ ਸਲਫ਼ੇਟ ਦੇ ਚਾਰ ਛਿੜਕਾਅ, ਖਾਸ ਤੌਰ 'ਤੇ ਹਲਕੀ ਬਣਤਰ ਵਾਲੀਆਂ ਮਿੱਟੀਆਂ ਵਿੱਚ ਕਰਨ ਨੂੰ ਉਜਾਗਰ ਕੀਤਾ । ਇਸ ਤੋਂ ਇਲਾਵਾ, ਕਿਸਾਨਾਂ ਨੇ ਗੁਲਾਬੀ ਸੁੰਡੀ ਦੇ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਪੀਏਯੂ ਦੁਆਰਾ ਸਿਫ਼ਾਰਿਸ਼ ਕੀਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਗਿਆ । ਮਿੱਟੀ ਪਰੀਖਣ ਦੇ ਨਤੀਜਿਆਂ ਦੇ ਆਧਾਰ 'ਤੇ ਪਹਿਲੀ ਅਤੇ ਦੂਜੀ ਸਿੰਚਾਈ ਦੌਰਾਨ ਯੂਰੀਆ ਦੀ ਵਰਤੋਂ ਕਰਨ ਦੀ ਸਿਫ਼ਾਰਸ਼ ਕੀਤੀ ਗਈ । ਕਿਸਾਨਾਂ ਨੇ ਨੈਨੋ-ਯੂਰੀਆ ਦੀ ਵਰਤੋਂ ਬਾਰੇ, ਗੰਧਕ ਖਾਦ ਦੀ ਜ਼ਰੂਰਤ, ਮਿੱਟੀ ਅਤੇ ਪਾਣੀ ਦੇ ਨਮੂਨੇ ਲੈਣ ਦੇ ਤਰੀਕੇ, ਮੈਂਗਨੀਜ਼ ਅਤੇ ਜ਼ਿੰਕ ਦੀ ਘਾਟ ਦੀ ਪਛਾਣ ਕਰਨ ਅਤੇ ਕਣਕ ਦੇ ਉਤਪਾਦਨ ਵਿੱਚ ਪੋਟਾਸ਼ੀਅਮ ਨਾਈਟ੍ਰੇਟ ਦੀ ਵਰਤੋਂ ਸਮੇਤ ਵੱਖ-ਵੱਖ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਬਾਖੂਬੀ ਹੀ ਡਾ. ਅਸ਼ੋਕ ਕੁਮਾਰ ਦੁਆਰਾ ਤਸੱਲੀਬਖਸ਼ ਦਿੱਤਾ ਗਿਆ । ਇਸ ਤੋਂ ਇਲਾਵਾ, ਕਿਸਾਨਾਂ ਨੂੰ ਪੀਏਯੂ ਸਾਹਿਤ ਵੀ ਉੱਪਲਬਧ ਕਰਵਾਇਆ ਗਿਆ। ਕੈਂਪ ਵਿੱਚ ਚੂਰੇ, ਪਸ਼ੂ ਚਾਟ ਅਤੇ ਬਾਈਪਾਸ ਫੈਟ ਦੀ ਪ੍ਰਦਰਸ਼ਨੀ ਅਤੇ ਵਿਕਰੀ ਵੀ ਕੀਤੀ ਗਈ। ਉਹਨਾਂ ਦੱਸਿਆ ਕਿ ਬੀਂਬੜ, ਭੜੋ ਅਤੇ ਨੂਰਪੁਰਾ ਦੇ ਪਿੰਡਾਂ ਵਿੱਚ ਆਲੂ, ਕਣਕ ਅਤੇ ਮਟਰ ਦੀ ਫਸਲ ਦੇ ਖੇਤਾਂ ਦੇ ਨਿਰੀਖਣ ਵਿੱਚ ਕੀੜਿਆਂ ਦੇ ਹਮਲੇ ਜਾਂ ਖੁਰਾਕੀ ਤੱਤਾਂ ਦੀ ਕਮੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ।

Related Post