post

Jasbeer Singh

(Chief Editor)

Punjab

ਪਰਾਲੀ ਚੁੱਕਵਾ ਕੇ ਫੈਕਟਰੀ ਲਿਜਾ ਰਹੀ ਟਰਾਲੀਆਂ ਤੋਂ ਟੋਲ ਵਸੂਲਣ ਤੇ ਕਿਸਾਨਾਂ ਕੀਤਾ ਮਾਨਾਵਾਲ ਟੋਲ ਪਲਾਜ਼ਾ ਜਾਮ ਤੇ ਫ੍ਰੀ

post-img

ਪਰਾਲੀ ਚੁੱਕਵਾ ਕੇ ਫੈਕਟਰੀ ਲਿਜਾ ਰਹੀ ਟਰਾਲੀਆਂ ਤੋਂ ਟੋਲ ਵਸੂਲਣ ਤੇ ਕਿਸਾਨਾਂ ਕੀਤਾ ਮਾਨਾਵਾਲ ਟੋਲ ਪਲਾਜ਼ਾ ਜਾਮ ਤੇ ਫ੍ਰੀ ਅੰਮ੍ਰਿਤਸਰ : ਪੰਜਾਬ ਦੇ ਸ਼ਹਿਰ ਅੰਮਿਤਸਰ ਵਿਖੇ ਬਣੇ ਮਾਨਾਵਾਲਾ ਟੋਲ ਪਲਾਜ਼ਾ ਵਿਖੇ ਕਿਸਾਨਾਂ ਨੇ ਜਿਥੇ ਟੋਲ ਜਾਮ ਕਰ ਦਿੱਤਾ, ਉਥੇ ਟੋਲ ਕ੍ਰਾਸ ਕਰਨ ਵਾਲਿਆਂ ਲਈ ਟੋਲ ਫ੍ਰੀ ਕਰ ਦਿੱਤਾ। ਟੋਲ ਜਾਮ ਕਰਨ ਵਾਲੇ ਕਿਸਾਨਾਂ ਆਖਿਆ ਕਿ ਇਕ ਪਾਸੇ ਉਨ੍ਹਾਂ ਵਲੋਂ ਮਾਨ ਸਰਕਾਰ ਦੇ ਆਖਣ ਤੇ ਪਰਾਲੀ ਨੂੰ ਅੱਗ ਨਾ ਲਗਾ ਕੇ ਪੱਲਿਓਂ ਦੋ ਦੋ ਹਜ਼ਾਰ ਰੁਪਏ ਦੇ ਕੇ ਟਰਾਲੀਆਂ ਰਾਹੀਂ ਪਰਾਲੀ ਨੂੰ ਫੈਕਟਰੀਆਂ ਵਿਚ ਭੇਜਿਆ ਜਾ ਰਿਹਾ ਹੈ ਤੇ ਦੂਸਰਾ ਟੋਲ ਪਲਾਜਿਆਂ ਵਲੋਂ ਉਨ੍ਹਾਂ ਹੀ ਟਰਾਲੀਆਂ ਵਾਲਿਆਂ ਤੋਂ ਟੋਲ ਪਲਾਜਿਆਂ ਵਲੋਂ ਟੋਲ ਵਸੂਲਿਆ ਜਾ ਰਿਹਾ ਹੈ।ਉਕਤ ਘਟਨਾਕ੍ਰਮ ਦੌਰਾਨ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਾਮਾਂ ’ਤੇ ਦੋਸ਼ ਵੀ ਲਗਾਇਆ ਕਿ ਉਨ੍ਹਾਂ ਵੱਲੋਂ ਕਿਸਾਨ ਦੇ ਨਾਲ ਬਦਤਮੀਜ਼ੀ ਕੀਤੀ ਗਈ ਹੈ ਤੇ ਇਥੇ ਹੀ ਬਸ ਨਹੀਂ ਕਿਸਾਨ ਦਾ ਮੋਬਾਇਲ ਵੀ ਖੋਹ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਟੋਲ ਪਲਾਜ਼ਾ ਨੂੰ ਫ੍ਰੀ ਕਰਨ ਦਾ ਕਦਮ ਚੁੱਕਿਆ ਗਿਆ।

Related Post