
ਨਹਿਰੀ ਪਾਣੀ ਮਿਲਣ ਸਦਕਾ ਹਲਕਾ ਸੰਗਰੂਰ ਦੇ ਕਿਸਾਨ ਬਾਗੋਬਾਗ: ਨਰਿੰਦਰ ਕੌਰ ਭਰਾਜ
- by Jasbeer Singh
- June 9, 2025

ਨਹਿਰੀ ਪਾਣੀ ਮਿਲਣ ਸਦਕਾ ਹਲਕਾ ਸੰਗਰੂਰ ਦੇ ਕਿਸਾਨ ਬਾਗੋਬਾਗ: ਨਰਿੰਦਰ ਕੌਰ ਭਰਾਜ ਹਲਕਾ ਵਿਧਾਇਕ ਨੇ ਪਿੰਡ ਬਾਲੀਆਂ, ਭਿੰਡਰਾਂ ਤੇ ਕਾਲਾਝਾੜ ਵਿਖੇ ਕਰੀਬ 02 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੱਕੇ ਖਾਲਾਂ ਅਤੇ ਪਾਈਆਂ ਜਾ ਰਹੀਆਂ ਪਾਈਪ ਲਾਈਨਾਂ ਦੇ ਕੰਮ ਦਾ ਲਿਆ ਜਾਇਜ਼ਾ *ਕਰੀਬ 1300 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ ਸੰਗਰੂਰ, 09 ਜੂਨ : ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪਿੰਡ ਬਾਲੀਆਂ, ਭਿੰਡਰਾਂ ਤੇ ਕਾਲਾਝਾੜ ਵਿਖੇ ਕਰੀਬ 02 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਪੱਕੇ ਖਾਲਾਂ ਅਤੇ ਪਾਈਆਂ ਜਾ ਰਹੀਆਂ ਪਾਈਪ ਲਾਈਨਾਂ ਦੇ ਕੰਮ ਦਾ ਲਿਆ ਜਾਇਜ਼ਾ। ਇਹਨਾਂ ਪ੍ਰੋਜੈਕਟਾਂ ਸਦਕਾ ਕਰੀਬ 1300 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਹਲਕਾ ਵਿਧਾਇਕ ਨੇ ਦੱਸਿਆ ਕਿ ਕਈ ਦਹਾਕਿਆਂ ਬਾਅਦ ਨਹਿਰੀ ਪਾਣੀ ਮਿਲਣ ਸਦਕਾ ਹਲਕਾ ਸੰਗਰੂਰ ਦੇ ਕਿਸਾਨ ਬਾਗੋ ਬਾਗ ਹਨ। ਉਹਨਾਂ ਦੱਸਿਆ ਕਿ ਪਿੰਡ ਬਾਲੀਆਂ ਵਿਖੇ ਓਪਨ ਪੱਕੇ ਖਾਲ ਦੀ ਉਸਾਰੀ ਉੱਤੇ ਕਰੀਬ 67 ਲੱਖ ਰੁਪਏ ਖਰਚੇ ਜਾ ਰਹੇ ਹਨ, ਜਿਸ ਦੀ ਲੰਬਾਈ ਕਰੀਬ 12 ਹਜ਼ਾਰ ਫੁੱਟ ਹੈ ਤੇ ਇਸ ਨਾਲ ਕਰੀਬ 361 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਪਿੰਡ ਵਿੱਚ ਦੂਜਾ ਓਪਨ ਪੱਕਾ ਖਾਲ ਕਰੀਬ 45 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ, ਜਿਸ ਦੀ ਲੰਬਾਈ ਕਰੀਬ 4100 ਫੁੱਟ ਹੈ ਤੇ ਇਸ ਨਾਲ ਕਰੀਬ 130 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸੇ ਤਰ੍ਹਾਂ ਪਿੰਡ ਭਿੰਡਰਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਕਰੀਬ 3200 ਫੁੱਟ ਲੰਬਾ ਓਪਨ ਪੱਕਾ ਖਾਲ ਬਣਾਇਆ ਜਾ ਰਿਹਾ ਹੈ, ਜਿਸ ਨਾਲ ਕਰੀਬ 130 ਏਕੜ ਰਕਬੇ ਨੂੰ ਨਹਿਰੀ ਪਾਣੀ ਮਿਲੇਗਾ। ਇਸ ਤੋਂ ਇਲਾਵਾ ਪਿੰਡ ਕਾਲਾਝਾੜ ਵਿਖੇ ਕਰੀਬ 60 ਲੱਖ ਰੁਪਏ ਦੀ ਲਾਗਤ ਕਰੀਬ 05 ਕਿਲੋਮੀਟਰ ਲੰਬੀ ਅੰਡਰ ਗਰਾਂਊਂਡ ਪਾਈਪ ਲਾਈਨ ਪਾਈ ਜਾ ਰਹੀ ਹੈ, ਜਿਸ ਨਾਲ ਕਰੀਬ 450 ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ। ਇਸ ਮੌਕੇ ਹਲਕਾ ਵਿਧਾਇਕ ਨੇ ਦੱਸਿਆ ਕਿ ਹਲਕਾ ਸੰਗਰੂਰ ਦੇ ਹਰ ਖੇਤ ਤਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਲੜੀ ਤਹਿਤ ਮਾਈਨਰਾਂ, ਖਾਲਾਂ ਤੇ ਜ਼ਮੀਨਦੋਜ਼ ਪਾਈਪਾਂ ਸਬੰਧੀ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ। ਹਲਕੇ ਦੇ ਪਿੰਡ ਰੂਪਾਹੇੜੀ ਦੇ ਵੱਡੇ ਰਕਬੇ ਨੂੰ ਮਾਈਨਰ ਨਾਲ ਪਹਿਲੀ ਵਾਰ ਝੋਨੇ ਦੇ ਸੀਜ਼ਨ ਵਿੱਚ ਨਹਿਰੀ ਪਾਣੀ ਮਿਲੇਗਾ। ਇਸ ਨਾਲ ਕਰੀਬ 04 ਹਜ਼ਾਰ ਏਕੜ ਨੂੰ ਨਹਿਰੀ ਪਾਣੀ ਮਿਲੇਗਾ। ਇਸ ਤੋਂ ਇਲਾਵਾ ਬੱਬਨਪੁਰ ਵਾਲੀ ਨਹਿਰ ਤੋਂ ਲੈਕੇ ਖੇੜੀ ਤਕ 35 ਕਿਲੋਮੀਟਰ ਸੂਆ, ਜਿਹੜਾ ਟੁੱਟ ਜਾਂਦਾ ਸੀ, ਦੀ ਕਾਇਆ ਕਲਪ ਦਾ ਪ੍ਰੋਜੈਕਟ ਪਾਸ ਹੋ ਗਿਆ ਹੈ ਤੇ ਪੜਾਅਵਾਰ ਉਸ ਦੇ ਪੈਸੇ ਆਉਂਦੇ ਰਹਿਣਗੇ, ਸ਼ੁਰੂਆਤ ਵਜੋਂ 03 ਕਰੋੜ ਰੁਪਏ ਆ ਗਏ ਹਨ। ਪਿਛਲੀਆਂ ਸਰਕਾਰਾਂ ਵੇਲੇ ਮਾਈਨਰਾਂ ਦੀ ਅਣਹੋਂਦ ਕਾਰਨ ਪਾਣੀ ਪੂਰਾ ਛੱਡਿਆ ਹੀ ਨਹੀਂ ਜਾਂਦਾ ਸੀ ਪਰ ਇਸ ਵਾਰ ਮਾਈਨਰਾਂ ਬਣਨ ਸਦਕਾ ਪੂਰਾ ਪਾਣੀ ਕਿਸਾਨਾਂ ਨੂੰ ਮਿਲੇਗਾ। ਜੇਕਰ ਫੇਰ ਵੀ ਕਿਤੇ ਕੋਈ ਦਿੱਕਤ ਆਉਂਦੀ ਹੈ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਉਹ ਹਰ ਹਾਲ ਮੁਸ਼ਕਲ ਹੱਲ ਕਰਵਾਉਣਗੇ। ਪੰਜਾਬ ਸਰਕਾਰ ਵੱਲੋਂ ਦਿਨ ਰਾਤ ਇੱਕ ਕਰਕੇ ਵੱਡੇ ਪੱਧਰ ਉੱਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਪਰ ਵਿਕਾਸ ਕਾਰਜਾਂ ਦੀ ਗੁਣਵੱਤਾ ਸਬੰਧੀ ਕਿਸੇ ਕਿਸਮ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਸਾਰੇ ਕੰਮ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ। ਸ਼੍ਰੀਮਤੀ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਟੀਚਾ ਹੈ ਕਿ ਪੰਜਾਬ ਦਾ ਨਹਿਰੀ ਪਾਣੀ ਹਰ ਕਿਸਾਨ ਦੇ ਖੇਤ ਤਕ ਪੁਜਦਾ ਕੀਤਾ ਜਾਵੇ। ਇਸ ਸਦਕਾ ਜਿੱਥੇ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਉੱਥੇ ਕਿਸਾਨਾਂ ਦੇ ਪੈਸੇ ਦੀ ਬੱਚਤ ਹੋਵੇਗੀ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਅਥਾਹ ਵਾਧਾ ਹੋਵੇਗਾ। ਇਸ ਮੌਕੇ ਐਸ.ਡੀ.ਓ. ਕਰਨ ਬਾਂਸਲ, ਮੁਹੰਮਦ ਮੁਦੱਸਰ, ਜੇ.ਈ. ਲਵਪ੍ਰੀਤ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਅਹੁਦੇਦਾਰ, ਪਿੰਡਾਂ ਦੇ ਪੰਚ ਸਰਪੰਚ, ਪਤਵੰਤੇ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.