post

Jasbeer Singh

(Chief Editor)

Punjab

ਕਿਸਾਨਾਂ ਦੁਪਹਿਰ 12:30 ਵਜੇ ਤੋ਼ ਪੰਜਾਬ `ਚ ਕਰੀਬ 35 ਥਾਵਾਂ `ਤੇ ਰੇਲ ਪਟੜੀਆਂ `ਤੇ ਬੈਠ ਕੇ ਰੇਲਾਂ ਰੋਕ ਕੇ ਕੀਤਾ ਰੋਸ

post-img

ਕਿਸਾਨਾਂ ਦੁਪਹਿਰ 12:30 ਵਜੇ ਤੋ਼ ਪੰਜਾਬ `ਚ ਕਰੀਬ 35 ਥਾਵਾਂ `ਤੇ ਰੇਲ ਪਟੜੀਆਂ `ਤੇ ਬੈਠ ਕੇ ਰੇਲਾਂ ਰੋਕ ਕੇ ਕੀਤਾ ਰੋਸ ਪ੍ਰਗਟ ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ `ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਵੇਰਕਾ ਰੇਲਵੇ ਸਟੇਸ਼ਨ `ਤੇ ਧਰਨਾ ਦੇਣਾ ਆਪਣੇ ਮਿਥੇ ਸਮੇਂ 12. 30 ਵਜੇ ਤੋਂ ਜਾਰੀ ਹੈ। ਇਸ ਤੋਂ ਇਲਾਵਾ ਕਿਸਾਨਾਂ ਨੇ ਵੱਲਾ ਅਤੇ ਹੋਰ ਰੇਲਵੇ ਫਾਟਕਾਂ `ਤੇ ਵੀ ਟ੍ਰੈਕ ਜਾਮ ਕੀਤੇ ਹਨ। ਕਿਸਾਨਾਂ ਦੇ ਧਰਨੇ ਦੀ ਚਿਤਾਵਨੀ ਤੋਂ ਬਾਅਦ ਜੀ. ਆਰ. ਪੀ. ਅਤੇ ਪੰਜਾਬ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਸਾਨਾਂ ਦੀ ਹੜ੍ਹਤਾਲ ਕਾਰਨ ਰੇਲਵੇ ਸਟੇਸ਼ਨ `ਤੇ ਆਉਣ-ਜਾਣ ਵਾਲੀਆਂ ਗੱਡੀਆਂ `ਤੇ ਕੋਈ ਖਾਸ ਅਸਰ ਨਹੀਂ ਪਵੇਗਾ। ਕਿਸਾਨ 12:30 ਤੋਂ 2:30 ਤੱਕ ਪ੍ਰਦਰਸ਼ਨ ਕਰਨਗੇ । ਇਸ ਸਮੇਂ ਦੌਰਾਨ ਅੰਮ੍ਰਿਤਸਰ ਤੋਂ ਦੁਪਹਿਰ 01:05 ਵਜੇ ਰਵਾਨਾ ਹੋਣ ਵਾਲੀ ਸਿਰਫ ਫਲਾਇੰਗ (14650) ਰੇਲਗੱਡੀ ਪ੍ਰਭਾਵਿਤ ਹੋਵੇਗੀ। ਜਲੰਧਰ ਰੇਲਵੇ ਸਟੇਸ਼ਨ `ਤੇ ਚੱਲ ਰਹੇ ਕੰਮ ਕਾਰਨ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਤਾਬਦੀ ਐਕਸਪ੍ਰੈਸ ਪਹਿਲਾਂ ਹੀ ਫਗਵਾੜਾ ਪਹੁੰਚ ਰਹੀ ਹੈ ਅਤੇ ਇੱਥੋਂ ਹੀ ਵਾਪਸ ਪਰਤ ਰਹੀ ਹੈ। ਇਸ ਤੋਂ ਇਲਾਵਾ ਦੁਪਹਿਰ 03:05 ਵਜੇ ਰਵਾਨਾ ਹੋਣ ਵਾਲੀ ਸ਼ਾਨ-ਏ-ਪੰਜਾਬ ਐਕਸਪ੍ਰੈਸ ਅਤੇ ਦੁਪਹਿਰ 02.05 ਵਜੇ ਰਵਾਨਾ ਹੋਣ ਵਾਲੀ ਨੰਗਲ ਡੈਮ ਐਕਸਪ੍ਰੈਸ ਨੂੰ 9 ਅਕਤੂਬਰ ਤੱਕ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ।ਜਿ਼ਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਇਸ ਟਰੈਕ ਨੂੰ ਜਾਮ ਕਰ ਰਹੀਆਂ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਲਖੀਮਪੁਰ ਖੇੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਨ੍ਹਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਐਮਐਸਪੀ ਸਮੇਤ ਕਰੀਬ 12 ਮੰਗਾਂ ਪੈਂਡਿੰਗ ਹਨ। ਇਨ੍ਹਾਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

Related Post